thumbnail

ਗੁਰਦੁਆਰਿਆਂ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਕੀ ਹੈ ਜਿਸ ਬਾਰੇ ਜਥੇਦਾਰ ਨੇ ਬਿਆਨ ਦਿੱਤਾ

 

ਗੁਰਦੁਆਰਿਆਂ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਕੀ ਹੈ ਜਿਸ ਬਾਰੇ ਜਥੇਦਾਰ ਨੇ ਬਿਆਨ ਦਿੱਤਾ

ਪੰਜਾਬ ਵਿੱਚ ਕੁਝ ਥਾਵਾਂ ਉੱਤੇ ਗੁਰਦੁਆਰਿਆਂ ਵਿੱਚ ਯੋਗਾ ਕਲਾਸਾਂ ਹੋਣ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਇਹ ਮੁੱਦਾ ਚਰਚਾ ਵਿੱਚ ਹੈ।


ਹਾਲ ਹੀ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਬੋਲਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਉੱਤੇ ਇਤਰਾਜ਼ ਜ਼ਾਹਰ ਕੀਤੇ।


ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਕਿ ਗੁਰਦੁਆਰਿਆਂ ਵਿੱਚ ਯੋਗਾ ਹੋ ਰਿਹਾ ਹੈ, 'ਸਿੱਖੀ ਵਿੱਚ ਯੋਗਾ ਦੀ ਕੋਈ ਥਾਂ ਨਹੀਂ ਹੈ'।


ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ, "ਗੁਰਦੁਆਰਿਆਂ ਜਾਂ ਲੰਗਰ ਹਾਲਾਂ ਦੇ ਵਿੱਚ ਯੋਗਾ ਕਰਨਾ ਠੀਕ ਨਹੀਂ ਹੈ, ਜੇਕਰ ਕਿਸੇ ਨੇ ਕਸਰਤ ਕਰਨੀ ਹੈ ਤਾਂ ਉਹ ਆਪਣੇ ਘਰ ਕਰ ਸਕਦਾ ਹੈ।"

ਦਰਅਸਲ ਪੰਜਾਬ ਸਰਕਾਰ ਵੱਲੋਂ ਸਾਲ 2023 ਵਿੱਚ 'ਸੀਐੱਮ ਦੀ ਯੋਗਸ਼ਾਲਾ' ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ।


ਅਧਿਕਾਰਤ ਵੈੱਬਸਾਈਟ ਮੁਤਾਬਕ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਪਿੰਡਾਂ, ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਨੂੰ 'ਸਰਟੀਫਾਈਡ ਯੋਗਾ ਇੰਸਟਰਕਟਰ ਮੁਫ਼ਤ' ਵਿੱਚ ਮੁਹੱਈਆ ਕਰਵਾਏ ਜਾਂਦੇ ਹਨ।


ਜੂਨ ਮਹੀਨੇ ਵਿੱਚ ਕੁਝ ਸਿੱਖ ਕਾਰਕੁੰਨਾਂ ਵੱਲੋਂ ਫਰੀਦਕੋਟ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਨੂੰ ਰੋਕਿਆ ਗਿਆ ਅਤੇ ਕਿਸੇ ਹੋਰ ਥਾਂ ਉੱਤੇ ਅਜਿਹਾ ਕਰਨ ਲਈ ਕਿਹਾ ਗਿਆ।


ਇਹ ਮੁੱਦਾ ਕੀ ਹੈ ਇਸ ਬਾਰੇ ਕਿਉਂ ਚਰਚਾ ਹੋ ਰਹੀ ਹੈ, ਅਸੀਂ ਇਸ ਰਿਪੋਰਟ ਵਿੱਚ ਜਾਣਾਂਗੇ।

ਵਿਰੋਧ ਕਰਨ ਵਾਲਿਆਂ ਨੇ ਕੀ ਕਿਹਾ?

ਗੁਰਦੁਆਰਿਆਂ ਵਿੱਚ ਯੋਗਾ ਕਲਾਸਾਂ ਦਾ ਵਿਰੋਧ ਕਰਨ ਵਾਲੇ ਕਾਰਕੁੰਨਾਂ ਵਿੱਚੋਂ ਇੱਕ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਉਨ੍ਹਾਂ ਨੇ ਫਰੀਦਕੋਟ ਵਿਚਲੇ ਦੇ ਦੋ ਗੁਰਦੁਆਰਿਆਂ ਵਿੱਚ ਲੰਗਰ ਹਾਲ ਨੂੰ ਯੋਗਾ ਕਲਾਸਾਂ ਲਈ ਵਰਤੇ ਜਾਣ ਦਾ ਵਿਰੋਧ ਕੀਤਾ ਸੀ।


ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਵਿਰੋਧ ਮਗਰੋਂ ਉਸੇ ਦਿਨ ਹੀ ਕਲਾਸਾਂ ਦੀ ਥਾਂ ਬਦਲ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ, "ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇਸ ਬਾਰੇ ਮੰਗ ਪੱਤਰ ਵੀ ਦਿੱਤਾ ਸੀ।"


ਇਤਰਾਜ਼ਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਗੁਰਦੁਆਰਿਆਂ ਦਾ ਮੰਤਵ ਲੋਕਾਂ ਨੂੰ ਧਾਰਮਿਕ ਸਿੱਖਿਆਵਾਂ ਨਾਲ ਜੋੜਨਾ ਹੈ, "ਹੋਰਾਂ ਥਾਵਾਂ ਤੋਂ ਆਏ ਯੋਗਾ ਇੰਸਟਰਕਟਰਾਂ ਵੱਲੋਂ ਗੁਰਦੁਆਰਿਆਂ ਵਿੱਚ ਕਲਾਸਾਂ ਦੌਰਾਨ ਧਾਰਮਿਕ ਸਥਾਨ ਦੀ ਮਰਿਯਾਦਾ ਦੀ ਉਲੰਘਣਾ ਹੁੰਦੀ ਹੈ, ਇਸ ਨੂੰ ਲੈ ਕੇ ਅਸੀਂ ਵਿਰੋਧ ਕੀਤਾ ਸੀ, ਸਾਡੀ ਮੰਗ ਹੈ ਕਿ ਹੋਰਾਂ ਗੁਰਦੁਆਰਿਆਂ ਵਿੱਚ ਵੀ ਜਿੱਥੇ ਇਹ ਕਲਾਸਾਂ ਹੁੰਦੀਆਂ ਹਨ ਉੱਥੇ ਦੀ ਥਾਂ ਹੋਰ ਸਾਂਝੀਆਂ ਥਾਵਾਂ ਉੱਤੇ ਕੀਤਾ ਜਾਵੇ।"


 ਇਸ ਮੁੱਦੇ ਬਾਰੇ ਆਮ ਆਦਮੀ ਪਾਰਟੀ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਆਮ ਬੁਲਾਰੇ ਨੇ ਕਿਹਾ ਕਿ ਉਹ ਕਿ ਉਨ੍ਹਾਂ ਦਾ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਹੈ।


ਸੀਐੱਮ ਦੀ ਯੋਗਸ਼ਾਲਾ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇਸ ਦਾ ਮਕਸਦ ਹੈ ਕਿ ਮੈਡੀਟੇਸ਼ਨ ਅਤੇ ਯੋਗਾ ਦੇ ਸਰੀਰਕ ਅਤੇ ਮਾਨਸਿਕ ਸਿਹਤ ਲਈ ਫਾਇਦਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ।


ਸੀਐੱਮ ਦੀ ਯੋਗਸ਼ਾਲਾ ਦੇ ਸੋਸ਼ਲ ਮੀਡੀਆ ਹੈਂਡਲਜ਼ ਉੱਤੇ ਰੋਜ਼ਾਨਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦੀਆਂ ਯੋਗਾ ਕਲਾਸਾਂ ਬਾਰੇ ਪੋਸਟਾਂ ਪਾਈਆਂ ਜਾਂਦੀਆਂ ਹਨ। ਇਹ ਯੋਗਾ ਕਲਾਸਾਂ ਘਰਾਂ, ਧਰਮਸ਼ਾਲਾਵਾਂ ਜਾਂ ਹੋਰ ਜਨਤਕ ਥਾਵਾਂ ਉੱਤੇ ਵੀ ਹੁੰਦੀਆਂ ਹਨ।


ਵਿਰੋਧ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਹੋਰ ਥਾਵਾਂ ਉੱਤੇ ਵੀ ਗੁਰਦੁਆਰਿਆਂ ਵਿੱਚ ਵੀ ਯੋਗਾ ਕਲਾਸਾਂ ਲੱਗਦੀਆਂ ਹਨ।

ਸੀਐੱਮ ਦੀ ਯੋਗਸ਼ਾਲਾ' ਲਈ ਥਾਂ ਦੀ ਚੋਣ ਕਿਵੇਂ ਹੁੰਦੀ ਹੈ?'

ਇਸ ਯੋਜਨਾ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਇੱਕ ਗਰੁੱਪ ਵਿੱਚ ਇੱਕੋ ਇਲਾਕੇ ਵਿੱਚੋਂ 25 ਮੈਂਬਰ ਹੋਣੇ ਜ਼ਰੂਰੀ ਹਨ।


ਇੰਸਟਰਕਟਰ ਇੱਕ ਗਰੁੱਪ ਕੋਆਰਡੀਨੇਟਰ ਨਾਲ ਤਾਲਮੇਲ ਕਰਨਗੇ ਦਾਂ ਜੋ ਕਲਾਸਾਂ ਕਰਵਾਈਆਂ ਜਾ ਸਕਣ।


ਇਹ ਗਰੁੱਪ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇੰਸਟਰਕਟਰ ਨਾਲ ਰਲ ਕੇ ਟਾਈਮ ਅਤੇ ਥਾਂ (ਜਿਵੇਂ ਸਾਰਿਆਂ ਨੂੰ ਠੀਕ ਲੱਗੇ) ਤੈਅ ਕਰ ਲਵੇ

ਮਾਹਰਾਂ ਦੀ ਇਸ ਬਾਰੇ ਕੀ ਰਾਇ ਹੈ?

ਬੀਬੀਸੀ ਪੰਜਾਬੀ ਵੱਲੋਂ ਕਾਰਜਕਾਰੀ ਜਥੇਦਾਰ ਵੱਲੋਂ ਦਿੱਤੇ ਗਏ ਬਿਆਨ ਅਤੇ ਗੁਰਦੁਆਰਿਆਂ ਵਿੱਚ ਯੋਗਾ ਬਾਰੇ ਜੁੜੇ ਸਵਾਲਾਂ ਦੇ ਜਵਾਬ ਜਾਣਨ ਲਈ ਸਿੱਖ ਧਰਮ ਬਾਰੇ ਜਾਣਕਾਰੀ ਰੱਖਦੇ ਮਾਹਰਾਂ ਨਾਲ ਗੱਲਬਾਤ ਕੀਤੀ ਗਈ।


ਪ੍ਰੋਫੈਸਰ ਅਤੇ ਡਿਪਾਰਟਮੈਂਟ ਆਫ ਇਨਸਾਈਕਲੋਪੀਡੀਆ ਆਫ ਸਿਖਿਜ਼ਮ, ਪੰਜਾਬੀ ਯੂਨੀਵਰਸਿਟੀ ਦੇ ਮੁਖੀ ਡਾ. ਪਰਮਵੀਰ ਸਿੰਘ ਕਹਿੰਦੇ ਹਨ ਕਿ ਉਹ ਕਾਰਜਕਾਰੀ ਜਥੇਦਾਰ ਵੱਲੋਂ ਦਿੱਤੇ ਗਏ ਬਿਆਨ ਨਾਲ ਸਹਿਮਤ ਹਨ ਤੇ ਉਨ੍ਹਾਂ ਦੀ ਗੱਲ ਸਿੱਖ ਰਹਿਤ ਮਰਿਯਾਦਾ ਦੇ ਅਨੁਕੂਲ ਹੈ।


ਉਹ ਕਹਿੰਦੇ ਹਨ, "ਗੁਰਦੁਆਰੇ ਦੀ ਆਪਣੀ ਮਰਿਯਾਦਾ ਹੈ ਜੋ ਕਿ ਸਿੱਖ ਰਹਿਤ ਮਰਿਯਾਦਾ ਦੇ ਮੁਤਾਬਕ ਹੈ, ਕੋਈ ਵੀ ਕਿਸੇ ਹੋਰ ਥਾਂ ਉੱਤੇ ਯੋਗਾ ਕਰਨਾ ਚਾਹੇ ਤਾਂ ਕਰ ਸਕਦਾ ਹੈ, ਇਸ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਪਰ ਗੁਰਦੁਆਰਿਆਂ ਵਿੱਚ ਯੋਗਾ ਕਰਨਾ ਅਨੁਕੂਲ ਨਹੀਂ ਹੈ।"


ਉਹ ਅੱਗੇ ਦੱਸਦੇ ਹਨ ਕਿ ਗੁਰਦੁਆਰਿਆਂ ਵਿੱਚ ਮਰਿਯਾਦਾ ਦੇ ਮੁਤਾਬਕ ਗਤਕਾ ਸਿਖਾਇਆ ਜਾ ਸਕਦਾ ਹੈ ਜਾਂ ਬੱਚਿਆਂ ਅਤੇ ਵੱਡਿਆਂ ਦੇ ਗੁਰਮਤਿ ਕੈਂਪ ਹੋ ਸਕਦੇ ਹਨ।


ਧਰਮ ਸ਼ਾਤਰ ਦੇ ਪ੍ਰੈਫ਼ੈਸਰ ਡਾ. ਸਰਬਜਿੰਦਰ ਸਿੰਘ ਕਹਿੰਦੇ ਹਨ ਕਿ ਭਾਰਤੀ ਪਰੰਪਰਾ ਵਿੱਚ 6 ਦਰਸ਼ਨਾਂ ਵਿੱਚੋਂ ਇੱਕ ਯੋਗ ਹੈ। ਇਸ ਨੂੰ ਧਰਮ ਦਾ ਹਿੱਸਾ ਬਣਾ ਕੇ ਵੀ ਪੇਸ਼ ਕੀਤਾ ਜਾਣ ਲੱਗਾ ਹੈ ਜਿਸ ਕਰਕੇ ਵੱਖਰੇ ਨਤੀਜੇ ਨਿਕਲਦੇ ਹਨ।


ਉਨ੍ਹਾਂ ਮੁਤਾਬਕ ਜੇਕਰ ਇਸ ਨੂੰ ਸਿਰਫ਼ ਸਰੀਰਕ ਸਿਹਤ ਨਾਲ ਹੀ ਜੋੜ ਕਿ ਦੇਖਿਆ ਜਾਵੇ ਤਾਂ ਇਸ ਬਾਰੇ ਵੱਖਰੀ ਸਮਝ ਵੀ ਬਣ ਸਕਦੀ ਹੈ। ਉਨ੍ਹਾਂ ਅੱਗੇ ਕਿਹਾ, "ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ ਬਿਆਨ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ।"

ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਸੀ, "ਯੋਗ ਆਸਣ ਦੀ ਸਿੱਖ ਧਰਮ ਵਿਚ ਕੋਈ ਮਹੱਤਤਾ ਨਹੀਂ ਹੈ।"


ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਲਈ ਸਿੱਖਾਂ ਨੂੰ ਗੱਤਕਾ ਵਰਗੀ ਜੰਗਜੂ ਕਲਾ ਦਿੱਤੀ ਹੈ ਅਤੇ ਸਿੱਖ ਯੋਗ ਨਹੀਂ, ਗੱਤਕਾ ਖੇਡਦੇ ਹਨ।


ਇਸ ਬਾਰੇ ਮੁਆਫ਼ੀ ਮੰਗਦਿਆਂ ਗੁਜਰਾਤ ਦੀ ਰਹਿਣ ਵਾਲੀ ਇਨਫਲੂਐਂਸਰ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ।


Subscribe by Email

Follow Updates Articles from This Blog via Email

No Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();
"; var Fynoad = ynoad.replace(/(\r\n|\n|\r)/gm," "); if ( Fynoad === "no" ) { $('body').addClass('ynoad'); } }); //]]>

search

Populars

Contact Form

Name

Email *

Message *

Translate

Email Subscription

Enter your email address:

Delivered by FeedBurner