![]() |
| ਭਾਈ ਉਦੇ ਸਿੰਘ |
ਭਾਈ ਉਦੈ ਸਿੰਘ ਸਪੁੱਤਰ ਭਾਈ ਮਨੀ ਸਿੰਘ
ਭਾਈ ਉਦੈ ਸਿੰਘ ਨੇ ਕਰਪਾ ਬਰਛਾ ਲੈ ਕੇ ਰਾਜਾ ਕੇਸਰੀ ਚੰਦ ਦਾ ਸਿਰ ਕਿਵੇਂ ਵੱਢਿਆ? (ਅਗਰ ਕੇਸਰੀ ਚੰਦ ਨੂੰ ਪਹਾੜੀ ਰਾਜਪੂਤ ਕਿਹਾ ਜਾ ਸਕਦਾ ਹੈ ਤਾਂ ਭਾਈ ਉਦੈ ਸਿੰਘ ਅਤੇ ਭਾਈ ਬਚਿੱਤਰ ਸਿੰਘ ਪਵਾਰ ਨੂੰ ਰਾਜਪੂਤ ਕਿਉਂ ਨਹੀਂ ਕਹਿੰਦੇ?)
ਭਾਈ ਉਦੈ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੁੱਤਰ ਸਨ ਅਤੇ ਹਾਥੀ ਦੇ ਨਾਗਣੀ ਮਾਰਨ ਵਾਲੇ ਭਾਈ ਬਚਿੱਤਰ ਸਿੰਘ ਦੇ ਵੱਡੇ ਭਰਾ ਸਨ। ਕੇਸਰੀ ਚੰਦ ਜੋ ਰਾਜਾ ਭੀਮ ਚੰਦ ਦਾ ਸਾਲਾ ਸੀ, ਨੇ ਸਹੁੰ ਖਾਧੀ ਕਿ ਮੈ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ। ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਗਿਆ। ਉਨ੍ਹਾਂ ਨੇ ਕੇਸਰੀ ਚੰਦ ਦੇ ਫੈਸਲੇ ਨੂੰ ਸਿੱਖਾਂ ਨਾਲ ਸਾਂਝਾ ਕੀਤਾ। ਭਾਈ ਉਦੈ ਸਿੰਘ ਨੇ ਜ਼ੁੰਮੇਵਾਰੀ ਲਈ ਕਿ ਮੈਂ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਵਾਂਗਾ। ਗੁਰੂ ਜੀ ਨੇ ਉਸ ਨੂੰ ਇੱਕ ਕਰਪਾ ਬਰਛਾ ਦਿੱਤਾ ਅਤੇ ਕਿਹਾ ਕਿ ਸਿਰ ਵੱਢ ਕੇ ਇਸ ਬਰਛੇ ਤੇ ਟੰਗ ਕੇ ਲਿਆਉਣਾ।
ਬਾਬਾ ਉਦੈ ਸਿੰਘ ਜੰਗ ਦੇ ਮੈਦਾਨ ਗਏ ਤਾਂ ਕੇਸਰੀ ਚੰਦ ਘੋੜ ਸਵਾਰਾਂ ਤੋਂ ਪਿੱਛੇ ਖੜ੍ਹਾ ਸੀ। ਘੋੜ ਸਵਾਰਾਂ ਨੂੰ ਮਾਰ ਕੇ ਅਤੇ ਹਟਾ ਕੇ ਬਾਬਾ ਉਦੈ ਸਿੰਘ ਕੇਸਰੀ ਚੰਦ ਵਲ ਵਧੇ। ਅੱਗਿਓਂ ਸਿੱਖ ਆਉਂਦਾ ਦੇਖ ਕੇ ਕੇਸਰੀ ਚੰਦ ਨੇ ਤੀਰ ਚਲਾਇਆ ਜੋ ਬਾਬਾ ਜੀ ਨੇ ਬਚਾ ਲਿਆ ਅਤੇ ਘੋੜੇ ਦੀ ਕਾਠੀ ਵਿੱਚ ਲੱਗਾ। ਉਸ ਵਲੋਂ ਦੂਸਰਾ ਤੀਰ ਚਲਾਉਣ ਤੋਂ ਪਹਿਲਾਂ ਹੀ ਬਾਬਾ ਜੀ ਨੇ ਉਸ ਦਾ ਸਿਰ ਵੱਢ ਦਿੱਤਾ। ਕਿਰਪਾਨ ਮਿਆਨ ਵਿੱਚ ਪਾਈ, ਕਰਪਾ ਬਰਛਾ ਲਿਆ ਅਤੇ ਘੋੜੇ ਤੇ ਬੈਠੇ ਬੈਠੇ ਇਸ ਨਾਲ ਵੱਢਿਆ ਸਿਰ ਚੁੱਕ ਲਿਆ। ਇਸ ਤੋਂ ਬਾਬਾ ਉਦੈ ਸਿੰਘ ਜੀ ਦੀ ਫੁਰਤੀ ਅਤੇ ਘੋੜੇ ਦੀ ਤੇਜੀ ਦਾ ਪਤਾ ਲੱਗਦਾ ਹੈ। ਕਿੰਨੀ ਤੇਜੀ ਨਾਲ ਦੁਸ਼ਮਣ ਦੇ ਖੇਮੇ ਵਿੱਚ ਵੜਨਾ, ਓਨੀ ਹੀ ਤੇਜੀ ਨਾਲ ਵਾਰ ਕਰਨਾ ਅਤੇ ਫਿਰ ਵਾਪਸ ਆਉਣਾ। ਸ਼ਾਇਦ ਇੱਕ ਬਿਜਲੀ ਵਾਲੀ ਫੁਰਤੀ ਹੋਵੇਗੀ। ਸਿਰ ਬਰਛੇ ਤੇ ਟੰਗ ਕੇ ਲਿਆਂਦਾ।
ਫੌਜ ਨੇ ਪਿੱਛੋਂ ਗੋਲੀਆਂ ਚਲਾਈਆਂ। ਫੋਟੋ ਵਿੱਚ ਓਹੀ ਬਰਛਾ ਹੈ ਜੋ ਅੱਜ ਵੀ ਕੇਸਗੜ੍ਹ ਵਿੱਚ ਪਿਆ ਹੈ। 2 ਗੋਲੀਆਂ ਬਰਛੇ ਤੇ ਵੀ ਲੱਗੀਆਂ। ਜਿਨ੍ਹਾਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ।
ਅੱਜ ਦੇ ਪ੍ਰਚਾਰਕ ਕੇਸਰੀ ਚੰਦ ਦੀ ਕਹਾਣੀ ਸੁਣਾਉਣ ਵੇਲੇ ਉਸ ਨੂੰ ਕੇਸਰੀ ਚੰਦ ਰਾਜਪੂਤ ਆਖਦੇ ਹਨ। ਅਗਰ ਇਸ ਨੂੰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਭਾਈ ਉਦੈ ਸਿੰਘ ਵੀ ਰਾਜਪੂਤ ਹੀ ਸਨ। ਵੰਸ਼ ਪਵਾਰ ਜੋ ਪਰਮਾਰ ਵੰਸ਼ ਦਾ ਉਪ ਗੋਤ ਹੈ। ਉਨ੍ਹਾਂ ਦੇ ਨਾਮ ਨਾਲ ਰਾਜਪੂਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ, ਕਿਉਂ? ਸਿਰਫ ਇੱਕ ਪਾਸਾ ਬਦਨਾਮ ਕਰਨ ਲਈ ਰਾਜਪੂਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਕੇਸਰੀ ਚੰਦ, ਭੀਮ ਚੰਦ ਦੇ ਵਡੇਰੇ ਗੁਰੂ ਸਾਹਿਬਾਨ ਦੇ ਸ਼ਰਧਾਲੂ ਸਨ। ਇਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਗੁਰੂ ਸਾਹਿਬਾਨ ਦੀਆਂ ਸ਼ਰਧਾਲੂ ਬਣੀਆਂ ਰਹੀਆਂ। ਉਨ੍ਹਾਂ ਨੇ ਬਹੁਤ ਜਮੀਨਾਂ ਗੁਰਦਵਾਰਿਆਂ ਲਈ ਦਾਨ ਕੀਤੀਆਂ। ਹਿੰਦੂ ਰਾਜਪੂਤਾਂ ਨੇ ਵੀ ਗੁਰੂ ਸਾਹਿਬ ਦੇ ਨਾਲ ਖੜ੍ਹੇ ਹੋ ਕੇ ਲੜਾਈਆਂ ਲੜੀਆਂ। ਅੱਜ ਵੀ ਕਈ ਘਰਾਂ ਵਿੱਚ ਗੁਰੂ ਸਾਹਿਬ ਦੇ ਨਿਸ਼ਾਨੀ ਦਿੱਤੇ ਹੋਏ ਸ਼ਸਤਰ ਪਏ ਹਨ। ਬਹੁਤ ਸਾਰੇ ਗੁਰਦਵਾਰੇ ਵੀ ਰਾਜਪੂਤ ਰਾਜਿਆਂ ਵਲੋਂ ਦਾਨ ਕੀਤੀ ਜ਼ਮੀਨ ਤੇ ਬਣੇ ਹਨ ਪ੍ਰੰਤੂ ਸਿੱਖ ਪ੍ਰਚਾਰਕਾਂ ਨੂੰ ਜਦੋਂ ਸਿੱਖ ਦੇ ਨਾਲ ਰਾਜਪੂਤ ਸ਼ਬਦ ਬੋਲਣਾ ਪੈਂਦਾ ਹੈ ਤਾਂ ਉਨ੍ਹਾਂ ਦੀ ਜ਼ੁਬਾਨ ਇਹ ਸ਼ਬਦ ਬੋਲਣ ਤੋਂ ਝਿਜਕਦੀ ਹੈ। ਪਤਾ ਨਹੀਂ ਕਿਉਂ? ਕਿਸੇ ਕੋਲ ਜੁਆਬ ਹੋਵੇ ਤਾਂ ਦੱਸਿਓ।
ਚੱਲੀ ਪੀੜ੍ਹੀ ਸੋਢੀਆਂ ਰੂਪ ਬਟਾਵਣ ਵਾਰੋ ਵਾਰੀ।
ਭੱਲੇ ਅਮਰਦਾਸ ਗੁਰ ਤੇਰੇ ਤੇਰੀ ਮਹਿਮਾ ਤੋਹਿ ਬਨ ਆਵੈ।
ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ।
Subscribe by Email
Follow Updates Articles from This Blog via Email


No Comments