//]]>
PropellerAds
  • Top videos

    ਨਸ਼ਾ ਤਾਂ ਖਤਮ ਨਹੀਂ ਹੋਇਆ ਆਪਣੀ ਜਵਾਨੀ ਨੂੰ ਐਚ.ਆਈ.ਵੀ ਤੋਂ ਹੀ ਬਚਾ ਲਓ ਪੰਜਾਬੀਓ / ਘਾਤਕ ਚਿੱਟਾ


    ਸੂਬੇ ‘ਚ 4 ਹਫਤਿਆਂ ਅੰਦਰ ਨਸ਼ਾ ਖਤਮ ਕਰਨ ਦੀਆਂ ਕਸਮਾਂ ਖਾ ਕੇ ਸੱਤਾ ਵਿੱਚ ਆਈ ਪੰਜਾਬ ਦੀ ਕੈਪਟਨ ਸਰਕਾਰ ਤੋਂ ਨਸ਼ਾ ਤਾਂ ਖਤਮ ਨਹੀਂ ਹੋ ਸਕਿਆ ਪਰ ਉਸਦੇ ਦੁਸ਼ਪ੍ਰਭਾਵ ਵਜੋਂ ਪੰਜਾਬ ਦੀ ਜਵਾਨੀ ਨੂੰ ਐਚ.ਆਈ.ਵੀ ਵਰਗੀ ਭੈੜੀ ਅਲਾਮਤ ਨੇ ਘੇਰਾ ਪਾ ਲਿਆ ਹੈ। ਸੋਚਣ ਵਾਲੀ ਗੱਲ ਹੈ ਕਿ ਨਸ਼ੇ ਨੂੰ ਛੁਡਵਾਉਣ ਦੇ ਤਾਂ ਰਾਹ ਹੈਗੇ ਨੇ ਪਰ ਐਚ.ਆਈ.ਵੀ ਤੋਂ ਕਿਵੇਂ ਬਚਾਉਣਾ ਹੈ ਇਹ ਉਸ ਤੋਂ ਵੱਡੀ ਸਮਸਿਆ ਬਣਨ ਜਾ ਰਹੀ ਹੈ। ਜਾਂ ਫਿਰ ਇਹ ਕਿਹਾ ਜਾਵੇ ਕਿ ਪੰਜਾਬ ਵਿੱਚ ਵੱਧਦੇ ਨਸ਼ੇ ਦੇ ਮਾੜੇ ਪ੍ਰਭਾਵ ਹੁਣ ਵੱਡੇ ਪੱਧਰ ‘ਤੇ ਦੇਖੇ ਜਾ ਰਹੇ ਹਨ ਤਾਂ ਸ਼ਾਇਦ ਕੁੱਝ ਗਲਤ ਨਹੀਂ ਹੋਵੇਗਾ। ਪੰਜਾਬ ਦੀ ਜਵਾਨੀ ਨਸ਼ੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਅਤੇ ਨਸ਼ੇ ਦੀ ਡੋਜ਼ ਨੂੰ ਪੂਰਾ ਕਰਨ ਲਈ ਟੀਕੇ ਲਗਾ ਰਹੀ ਪੰਜਾਬ ਦੀ ਜਵਾਨੀ ਉਸੇ ਟੀਕੇ ਦੀ ਭੇਂਟ ਚੜ੍ਹਦੀ ਦਿਖਾਈ ਦੇ ਰਹੀ ਹੈ। ਪੈਸਿਆਂ ਦੀ ਕਮੀ ਅਤੇ ਨਸ਼ੇ ਦੀ ਤੋੜ ਕਰਕੇ ਇੱਕੋ ਸਰਿੰਜ ਨਾਲ ਟੀਕੇ ਲਗਾਉਣ ਦਾ ਸਿੱਟਾ ਹੈ ਕਿ ਨੌਜਵਾਨ ਐਚ.ਆਈ.ਵੀ ਦੀ ਚਪੇਟ ‘ਚ ਆ ਰਹੇ ਹਨ। ਸਾਡੀ ਜਵਾਨੀ ਨੂੰ ਖਤਮ ਕਰਨ ਦੀ ਲੋੜ ਨਹੀਂ ਜਿਹੜੇ ਹਾਲਾਤ ਚੱਲ ਰਹੇ ਨੇ ਸਾਡੀ ਜਵਾਨੀ ਨੇ ਤਾਂ ਆਪਣੇ ਆਪ ਹੀ ਖਤਮ ਹੋ ਜਾਣਾ ਹੈ। ਬੀਤੇ ਦਿਨੀਂ ਸੰਗਰੂਰ ਇਲਾਕੇ ਦੇ ਪਿੰਡ ਬਡਰੁੱਖਾਂ ਤੋਂ ਖਬਰਾਂ ਆਈਆਂ ਸਨ ਕਿ ਸਕੂਲ ‘ਚ ਪੜ੍ਹਦੇ ਨੌਜਵਾਨ ਐਚ.ਆਈ.ਵੀ ਦੇ ਸ਼ਿਕਾਰ ਹੋ ਗਏ ਹਨ ਅਤੇ ਅਜਿਹਾ ਹੋਇਆ ਸਿਰਫ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਇੱਕੋ ਸਰਿੰਜ ਨਾਲ ਲਗਾਏ ਗਏ ਟੀਕਿਆਂ ਦੀ ਵਜ੍ਹਾ ਨਾਲ। ਇਹ ਸਿਰਫ ਸੰਗਰੂਰ ਦੇ ਹਾਲਾਤ ਨਹੀਂ ਸਗੋਂ ਸਾਰੇ ਪੰਜਾਬ ਵਿੱਚ ਅਜਿਹੇ ਹਾਲਾਤ ਮੂੰਹ ਅੱਡੀ ਖੜ੍ਹੇ ਹਨ ਅਤੇ ਅਸੀਂ ਸੋਸ਼ਲ ਮੀਡੀਆ ‘ਤੇ ਸਰਕਾਰ ਅਤੇ ਸਿਸਟਮ ਨੂੰ ਚੰਗਾ-ਮੰਦਾ ਕਹਿ ਕੇ ਆਪਣਾ ਫਰਜ਼ ਨਿਭਾ ਰਹੇ ਹਾਂ ਜਦਕਿ ਲੋੜ ਹੈ ਸਾਨੂੰ ਆਪ ਮੁਹਾਰੇ ਅੱਗੇ ਆ ਕੇ ਪੰਜਾਬ ਨੂੰ ਚਿੰਬੜੀ ਇਸ ਅਲਾਮਤ ਤੋਂ ਸੂਬੇ ਨੂੰ ਆਜ਼ਾਦ ਕਰਵਾਉਣ ਦੀ। ਹੁਣ ਤਾਜ਼ਾ ਰਿਪੋਰਟਾਂ ਫਿਲੌਰ ਤੋਂ ਆ ਰਹੀਆਂ ਹਨ ਜਿੱਥੋਂ ਦੇ ਸਿਵਲ ਹਸਪਤਾਲ ‘ਚ ਪਿਛਲੇ ਮਹੀਨੇ 18 ਨਵੇਂ ਐਚ.ਆਈ.ਵੀ ਪਾਜ਼ਿਿਟਵ ਕੇਸ ਸਾਹਮਣੇ ਆਏ ਹਨ ਅਤੇ ਜੁਲਾਈ ਮਹੀਨੇ ‘ਚ ਹੁਣ ਤੱਕ 9 ਕੇਸ ਆ ਚੁੱਕੇ ਹਨ। ਨਸ਼ਿਆਂ ਕਾਰਣ ਆਏ ਚਿੰਤਾਜਨਕ ਵਿਗਾੜ ਦੀ ਇਸ ਤੋਂ ਡਰਾਉਣੀ ਤਸਵੀਰ ਹੋਰ ਕੀ ਹੋ ਸਕਦੀ ਹੈ ? ਮਾਵਾਂ ਦੇ ਪੁੱਤ ਪਹਿਲਾਂ ਨਸ਼ਾ ਤੇ ਹੁਣ ਐਚ.ਆਈ.ਵੀ ਕਰਕੇ ਮਰਨ ਕੰਡੇ ਜਾ ਰਹੇ ਨੇ। ਸਿਵਲ ਹਸਪਤਾਲ ਕੰਪਲੈਕਸ ਦੇ ਅੰਦਰ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਓਐਸਟੀ ਸੈਂਟਰ ‘ਚ 980 ਮਰੀਜ਼ ਰਜਿਸਟਰ ਹੋ ਚੁੱਕੇ ਹਨ। ਇਸ ਸੈਂਟਰ ਦਾ ਮੁੱਖ ਮਕਸਦ ਟੀਕੇ ਰਾਹੀ ਨਸ਼ਾ ਲੈ ਰਹੇ ਨੌਜਵਾਨਾਂ ਨੂੰ ਰੋਕਣਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਓਟ ਸੈਂਟਰ ਖੋਲ੍ਹਣ ਸਮੇਂ ਕਈ ਮੰਤਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹਜ਼ਾਰਾਂ ਮਰੀਜ਼ਾਂ ਨੂੰ ਨਸ਼ਾ ਮੁਕਤ ਕੀਤੇ ਜਾਣ ਦਾ ਜੋ ਦਾਅਵਾ ਕੀਤਾ ਜਾ ਰਿਹਾ ਸੀ ਉਹ ਅੰਕੜੇ ਨਸ਼ੇ ‘ਚ ਲੱਗੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਵਾਲੇ ਹੀ ਸਨ। ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ ਕਿ ਪੰਜਾਬ ਦੇ ਕਈ ਵੱਡੇ ਪਿੰਡਾਂ ਵਿੱਚ ਹਰੇਕ ਪਿੰਡ ‘ਚ 150 ਤੋਂ ਵੱਧ ਦੀ ਗਿਣਤੀ ਅਜਿਹੇ ਨੌਜਵਾਨਾਂ ਦੀ ਹੈ ਜਿਹੜੇ ਕਿਿਤਉਂ ਵੀ ਦਵਾਈ ਨਹੀਂ ਲੈ ਰਹੇ। ਕਈ ਪਿੰਡ ਅਜਿਹੇ ਵੀ ਹਨ ਜਿੱਥੋਂ ਦੇ 4-5 ਨੌਜਵਾਨ ਰੋਜ਼ਾਨਾਂ ਦਵਾਈ ਲੈਣ ਤਾਂ ਜਾਂਦੇ ਹਨ ਪਰ ਜਦੋਂ ਉਨਾਂ ਨੂੰ ਕਿਸੇ ਪਾਸਿਉਂ ਨਸ਼ਾ ਮਿਲ ਜਾਂਦਾ ਹੈ ਤਾਂ ਉਹ ਦਵਾਈ ਲੈਣ ਨਹੀਂ ਜਾਂਦੇ ਅਤੇ ਮੁੜ ਤੋਂ ਨਸ਼ਾ ਕਰਨ ਲੱਗ ਜਾਂਦੇ ਹਨ। ਕਿੱਥੇ ਨੇ ਸਾਡੇ ਚਿੰਤਕ ? ਕਿੱਥੇ ਨੇ ਸਾਡੇ ਵਿਸ਼ਲੇਸ਼ਕ ? ਕਿੱਥੇ ਹੈ ਸਾਡੀ ਸਰਕਾਰ ? ਅਤੇ ਕਿੱਥੇ ਸੁੱਤੇ ਪਏ ਹਾਂ ਅਸੀਂ ਸਾਰੇ ? ਇਹ ਜਿੰਮੇਵਾਰੀ ਸਾਡੀ ਸਾਰਿਆਂ ਦੀ ਹੈ ਕਿਉਂਕਿ ਪੰਜਾਬ ਸਾਡਾ ਹੈ ਅਤੇ ਇਸਦੀ ਜਵਾਨੀ ਵੀ ਸਾਡੀ ਹੈ ਸੋ ਇਸਨੂੰ ਸਾਂਭਣ ਦੀ ਜਿੰਮੇਦਾਰੀ ਵੀ ਸਾਡੀ ਹੀ ਬਣਦੀ ਹੈ। ਕੀ ਕੋਈ ਅੱਗੇ ਆ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹੰਭਲਾ ਮਾਰੇਗਾ ? ਇਹ ਵੱਡਾ ਸਵਾਲ ਹੈ ਜਿਸਦਾ ਜਵਾਬ ਦੇਣ ਲਈ ਸਾਡੇ ਕੋਲ ਵਕਤ ਦੀ ਕਮੀ ਹੈ।
    ਸੂਬੇ ‘ਚ HIV ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ।  ਪੰਜਾਬ ਦੀ ਇਸ ਸਮੇਂ HIV ਪੋਜ਼ਿਟਵ ਨੂੰ ਲੈ ਕੇ ਸਥਿਤੀ ਬਹੁਤ ਜ਼ਿਆਦਾ ਭਿਆਨਕ ਬਣੀ ਹੋਈ ਹੈ। ਸੂਬੇ ‘ਚ HIV ਵਾਇਰਸ ਨੇ 1993 ਤੋਂ ਲੈ ਕੇ 31 ਮਾਰਚ 2019 ਤੱਕ 72 ਹਜ਼ਾਰ ਦੇ ਕਰੀਬ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪਰ ਮਾਲੀ ਵਰ੍ਹੇ ਦੇ ਪਹਿਲੇ ਤਿੰਨ ਮਹੀਨਿਆਂ ‘ਚ 3000 ਦੇ ਕਰੀਬ ਨਵੇਂ ਮਰੀਜ਼ਾ ਹੋਰ ਸਾਹਮਣੇ ਆਏ ਹਨ। 72000 ਦੇ ਕਰੀਬ ਮਰੀਜ਼ਾਂ ‘ਚੋਂ 8427 ਨੂੰ ਮੌਤ ਨੇ ਆਪਣੇ ਕਲਾਵੇ ‘ਚ ਲੈ ਲਿਆ ਹੈ।
    ਏਡਜ਼ ਅਜਿਹੀ ਲਾਇਲਾਜ ਬਿਮਾਰੀ ਹੈ ਜਿਸ ਨੂੰ ਸਿਰਫ ਬਚਾਅ ਨਾਲ ਹੀ ਰੋਕਿਆ ਜਾ ਸਕਦਾ ਹੈ। ਇਸ ਦਾ ਇਲਾਜ ਦੁਨੀਆ ਭਰ ਵਿੱਚ ਸੰਭਵ ਨਹੀਂ। ਅੱਜ ਇਸ ਬਿਮਾਰੀ ਨਾਲ ਸਬੰਧਿਤ ਅਹਿਮ ਜਾਣਕਾਰੀ ਸਾਂਝੀ ਕਰਾਂਗੇ।ਏਡਜ਼ ਫੈਲਣ ਦੀ ਮੁੱਖ 

    ਵਜ੍ਹਾ ਅਸੁਰੱਖਿਅਤ ਸਰੀਰਕ ਸਬੰਧ ਹਨ। ਦਰਅਸਲ, ਏਡਜ਼ ਗੰਭੀਰ ਬਿਮਾਰੀ ਹੈ ਜੋ ਐਚਆਈਵੀ ਨਾਂਅ ਦੇ ਵਾਇਰਸ ਨਾਲ ਫੈਲਦੀ ਹੈ। ਜਦੋਂ ਇੱਕ ਬੰਦਾ ਜ਼ਿਆਦਾ ਲੋਕਾਂ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਂਦਾ ਹੈ ਤਾਂ ਉਸ ਨੂੰ ਐਚਆਈਵੀ 

    ਲਾਗ ਲੱਗ ਸਕਦੀ ਹੈ।  
    ਸਮਾਜ ਸੇਵੀ ਕੰਮਾਂ ਲਈ ਡੋਨੇਸ਼ਨ ਦੇਣ ਲਈ ਨੀਚੇ ਪੇ ਨਾਓ ਬਟਨ ਤੇ ਕਲਿੱਕ ਕਰੋ 👇👇


    PropellerAds
    PropellerAds