ਪਲਾਸਟਿਕ ਘਟਾਓ, ਵਾਤਾਵਰਣ ਬਚਾਓ /Micro plastic / Slogans on Say No to Plastic / Stop choking the Earth. Say no to plastics.
ਚਲੋ ਗੱਲ ਕਰਦੇ ਹਾ ਪੋਲੀਥੀਨ ਦੀ, ਜਿਸ ਨੂੰ ਆਪਾਂ ਦਿਨ ਵਿਚ ਕਈ ਵਾਰ ਵਰਤਦੇ ਹਾਂ। ਆਪਾ ਕੀ ਕਰਦੇ ਹਾਂ, ਪੋਲੀਥੀਨ ਵਰਤਿਆ ਤੇ ਇਕੱਠਾ ਕੀਤਾ ਤੇ ਸੁੱਟ ਤਾ ਬਾਹਰ।ਉਸ ਤੋ ਬਾਅਦ ਕੀ ਹੋਇਆ ਜਾ ਉਸ ਪੋਲੀਥੀਨ ਨੇ ਕੀ ਕੀਤਾ। ਇਹ ਵਿਚਾਰ ਕਰਨ ਵਾਲੀ ਗੱਲ ਹੈ।ਮੰਨ ਲਉ ਜੇਕਰ ਉਹ ਪੋਲੀਥੀਨ ਹਵਾ ਨਾਲ ਉਡ ਕੇ ਨਾਲੀ ਵਿਚ ਗਿਰ ਗਿਆ ਤਾ ਕੀ ਹੋਵੇਗਾ? ਇਹ ਪਲਾਸਟਿਕ ਹੈ ਸੋ ਇਸ ਨੇ ਗਲ੍ਹਣਾ ਸੜ੍ਹਨਾ ਤਾ ਹੈ ਨੀ। ਫਿਰ ਇਸ ਨੇ ਕਰਨਾ ਕੀ ਹੈ? ਇਸਨੇ ਕਰਨੀ ਹੈ ਨਾਲੀ ਬੰਦ ਤੇ ਜੇਕਰ ਬਰਸਾਤ ਦੇ ਦਿਨਾਂ ਵਿਚ ਵਰਖਾ ਪੈ ਜਾਵੇ ਤਾ ਕਈ ਲੋਕਾਂ ਦੇ ਘਰਾਂ ਵਿਚ ਪਾਣੀ ਵੜ੍ਹਨਾ ਸੁਰੂ ਹੋ ਜਾਦਾ ਹੈ।ਗੰਦਾ ਪਾਣੀ ਨਾਲ ਬਿਮਾਰੀਆਂ ਨਾਲ ਕੀੜੇ ਮਕੋੜੇ।ਦੂਜੀ ਗੱਲ, ਕਈ ਲੋਕ ਕੀ ਕਰਦੇ ਹਨ ਕਿ ਚਲੋ ਪਲਾਸਟਿਕ ਨੂੰ ਜਲਾ ਦਿੰਦੇ ਹਨ।ਬੜਾ ਸੋਖਾ ਹੈ ਪਲਾਸਟਿਕ ਨੂੰ ਜਲਾਉਣਾ ਪਰ ਜਦੋ ਪਲਾਸਟਿਕ ਜਲਦਾ ਹੈ ਤਾ ਬਹੁਤ ਵੱਡੀ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਹ ਵੀ ਇਕ ਵੱਡਾ ਕਾਰਨ ਹੈ ਜਲਵਾਯੂ ਪਰਿਵਰਤਨ ਦਾ।
ਹੋਰ ਸੁਣੋ ਜਦੋਂ ਆਪਾ ਕਿਸੇ ਧਾਰਮਿਕ ਸਥਾਨ ਤੇ ਜਾਦੇ ਹਾਂ । ਆਪਾਂ ਸਰਧਾ ਨਾਲ ਕੁਝ ਖਾਣ ਦੀਆਂ ਵਸਤਾ ਉ¤ਥੇ ਕਿਸੇ ਗਾ ਜਾ ਹੋਰ ਕਿਸੇ ਜੀਵ ਅੱਗੇ ਪੋਲੀਥੀਨ ਸਣੇ ਹੀ ਰੱਖ ਦਿੰਦੇ ਹਾਂ।ਉਹ ਮਾਸੂਮ ਜਿਹਾ ਜੀਵ ਖਾਂਦਾ ਖਾਂਦਾ ਪਲਾਸਟਿਕ ਦਾ ਲਿਫਾਫਾ ਵੀ ਨਾਲ ਹੀ ਖਾ ਜਾਦਾ ਹੈ।ਫਿਰ ਆਖੀਰ ਉਸ ਦੀ ਮੋਤ ਹੋ ਜਾਦੀ ਹੈ।ਸੋਚਣ ਵਾਲੀ ਗੱਲ ਹੈ ਕਿ ਆਪਾ ਆਪ ਕੀਤਾ ਜਾ ਪੁੰਨ?
ਪਲਾਸਟਿਕ ਦੇ ਲਿਫਾਫਿਆਂ ਨਾਲ ਕੈਸਰ ਵਗਰੀ ਭਿਆਨਕ ਬਿਮਾਰੀਆਂ ਹੋਣ ਦਾ ਵੀ ਖਤਰਾ ਹੈ।ਗੱਲ ਸਿਰਫ ਇੰਨੀ ਨਹੀ ਕਿ ਪਲਾਸਟਿਕ ਸਿਰਫ ਸਾਨੂੰ ਹੀ ਤੰਗ ਕਰ ਰਿਹਾ ਹੈ। ਪਲਾਸਟਿਕ ਨਾਲ ਜਲੀ ਜੀਵਾਂ ਅਤੇ ਪੰਛੀਆਂ ਦੇ ਜੀਵਨ ਤੇ ਵੀ ਸੰਕਟ ਮੰਡਰਾ ਰਿਹਾ ਹੈ। ਅਣਗਿਣਤ ਕੱਛੂਕੁਮੇ,ਮੱਛੀਆਂ ਅਤੇ ਹੋਰ ਜਲੀ ਜੀਵ ਮਰਦੇ ਹਨ ਜਿਸ ਦਾ ਪ੍ਰਮੁੱਖ ਕਾਰਨ ਪਲਾਸਟਿਕ ਹੈ। ਸਿਕਾਰੀ ਪੰਛੀ ਜੋ ਮੱਛੀਆਂ ਖਾਂਦੇ ਹਨ ਉਹਨਾ ਲਈ ਵੀ ਪਲਾਸਟਿਕ ਇਕ ਬਹੁਤ ਵੱਡਾ ਖਤਰਾ ਹੈ।ਕਈ ਵਾਰੀ ਜਦੋਂ ਉਹ ਮੱਛੀ ਫੜ੍ਹਨ ਲਈ ਗੋਤਾ ਲਗਾਉਂਦੇ ਹਨ ਤਾ ਕਈ ਵਾਰ ਉਹ ਕਿਸੇ ਪਲਾਸਟਿਕ ਦੇ ਲਿਫਾਫੇ ਵਿਚ ਹੀ ਫਸ ਜਾਦੇ ਹਨ ਤੇ ਉ¤ਥੇ ਹੀ ਉਹਨਾ ਦੀ ਮੋਤ ਹੋ ਜਾਦੀ ਹੈ।ਮੱਛੀਆ ਰਾਹੀਂ ਛੋਟੇ ਛੋਟੇ ਪਲਾਸਟਿਕ ਦੇ ਕਣ ਪੰਛੀਆ ਦੇ ਪੇਟ ਵਿਚ ਚਲੇ ਜਾਂਦੇ ਹਨ ਤੇ ਆਖੀਰ ਉਹ ਵੀ ਮੋਤ ਦਾ ਸਿਕਾਰ ਹੋ ਜਾਂਦੇ ਹਨ। ਹੁਣ ਗੱਲ ਕਰੀਏ ਕਿ ਪਲਾਸਟਿਕ ਦੇ ਇੰਨੇ ਨੁਕਸਾਨ ਹਨ ਤਾਂ ਇਸਨੂੰ ਕਿਵੇ ਰੋਕਿਆ ਜਾ ਸਕਦਾ ਹੈ ਜਾ ਇਸਦਾ ਬਦਲ ਕੀ ਹੈ? ਪਲਾਸਟਿਕ ਨੂੰ ਘਟਾਉਣ ਲਈ ਪ੍ਰਮੁੱਖ ਤੋਰ ਤੇ ਸਾਨੂੰ ਆਪਣੀਆ ਆਦਤਾਂ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਉਦਾਹਰਣ ਲਈ, ਜਦੋ ਅਸੀ ਬਾਜਾਰ ਜਾਦੇ ਹਾ ਤਾ ਜੇਕਰ ਅਸੀ ਆਪਣੇ ਨਾਲ ਇਕ ਕੱਪੜੇ ਦਾ ਥੈਲਾ ਲੈ ਜਾਈਏ ਤਾ ਘੱਟੋ ਘੱਟ ਇਕ ਪਲਾਸਟਿਕ ਦਾ ਲਿਫਾਫਾ ਤਾ ਘਟੇਗਾ।ਮਤਲਬ ਮਹੀਨੇ ਦੇ 30 ਤੇ ਸਾਲ ਦੇ 365 ਇਹੀ ਗੱਲ ਆਪਣੇ ਗੁਆਢੀ ਨੂੰ ਸਮਝਾ ਦਿਓ। ਜੇਕਰ ਤੁਸੀ ਦਸ ਘਰਾਂ ਵਿਚ ਇਹ ਲਾਗੂ ਕਰਵਾ ਦਿੰਦੇ ਹੋ ਤਾ ਮੰਨੋ ਤੁਸੀ ਇਕ ਬਹੁਤ ਵੱਡੇ ਪਰਿਆਵਰਨ ਮਿੱਤਰ ਹੋ।ਦੂਜੀ ਗੱਲ ਸਾਨੂੰ ਅਜਿਹੇ ਪਦਾਰਥਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਜਿਹਨਾ ਦੀ ਆਪਾ ਮੁੜ ਵਰਤੋ ਕਰ ਸਕੀਏ ਜਾ ਰਿਸਾਈਕਲ ਕਰ ਸਕੀਏ।
ਅੱਜ ਕਈ ਦੁਕਾਨਦਾਰ ਕਪੜੇ ਦੇ ਲਿਫਾਫੇ ਵਿਚ ਸਮਾਨ ਦਿੰਦੇ ਹਨ ਸਾਨੂੰ ਉਹਨਾ ਤੋ ਸਮਾਨ ਲੈ ਲੈਣਾ ਚਾਹੀਦਾ ਹੈ।
ਸੋ ਅੱਜ ਲੋੜ ਹੈ ਸਾਵਧਾਨ ਹੋਣ ਦੀ, ਪਲਾਸਟਿਕ ਤੇ ਆਪਣੀ ਨਿਰਭਰਤਾ ਘਟਾਉਣ ਦੀ ਅਤੇ ਇਕ ਪਰਿਆਵਰਨ ਮਿੱਤਰ ਬਣਨ ਦੀ।
ਪਲਾਸਟਿਕ ਘਟਾਓ, ਵਾਤਾਵਰਣ ਬਚਾਓ /Micro plastic / Slogans on Say No to Plastic / Stop choking the Earth. Say no to plastics.
Slogans on Say No to Plastic
Say no to plastic.
Say no to plastic bags.
Don't trash our future. Say no to plastic.
Stop choking the Earth. Say no to plastics.
Save the sea. Stop polluting the sea with plastic.
Be responsible. Say no to plastic
Please read also 👇👇ਪਾਣੀ ਹੀ ਜੀਵਨ ਹੈ ਇਸਨੂੰ ਦੂਸ਼ਿਤ ਨਾਂ ਕਰੋ