ਪਿਛਲੇ 40 ਘੰਟਿਆਂ ਤੋਂ ਜਿੰਦਗੀ ਲਈ ਸੰਘਰਸ਼ ਕਰ ਰਿਹਾ ਮਾਸੂਮ ਫਤਹਿ, ਡੂੰਘੇ ਬੋਰਵੈੱਲ ਵਿਚੋਂ ਕੱਢਣ ਲਈ ਵੱਡੀ ਪੱਧਰ ਤੇ ਬਚਾਅ ਕਾਰਜ ਜਾਰੀ।
ਪੰਜਾਬ ਸੰਗਰੂਰ ਨੇੜੇ ਬੋਰਵੈੱਲ ਚ ਡਿੱਗੇ ਫਤਿਹਵੀਰ ਦੀਆਂ ਸ਼ਨੀਵਾਰ ਸਵੇਰੇ ਪੰਜ ਕੁ ਵਜੇ ਸਿਰ ਹਿੱਲਣ ਦੀਆਂ ਤਸਵੀਰਾਂ ਨਜ਼ਰ ਆਈਆਂ ਸਨ । ਪਿੰਡ ਭਗਵਾਨਪੁਰਾ ਦਾ ਫ਼ਤਹਿਵੀਰ ਤਕਰੀਬਨ ਪਿਛਲੇ 40 ਘੰਟਿਆਂ ਤੋਂ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਹੁਣ ਤਕ ਉਸ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਪੂਰੇ ਜੋਰਾਂ ਤੇ ਚੱਲ ਰਹੇ ਹਨ । ਆਮ ਲੋਕਾਂ ਵਲੋਂ ਇਸ ਬਚਾਅ ਮਿਸ਼ਨ ਵਿਚ ਵੱਡੀ ਪੱਧਰ ਤੇ ਯੋਗਦਾਨ ਪਾਇਆ ਜਾ ਰਿਹਾ ਹੈ।
ਬੋਰਵੈੱਲ ਵਿਚ ਉਤਾਰੇ ਸੀਸੀਟੀਵੀ ਕੈਮਰਿਆਂ ਵਿੱਚ ਫ਼ਤਹਿ ਵੱਲੋਂ ਸਿਰ ਹਿਲਾਉਣ ਦੀਆਂ ਤਸਵੀਰਾਂ ਦੇਖੀਆਂ ਗਈਆਂ, ਜਿਸ ਤੋਂ ਡਾਕਟਰਾਂ ਵਲੋਂ ਅੰਦਾਜ਼ਾ ਲਾਇਆ ਗਿਆ ਹੈ ਕਿ ਫ਼ਤਹਿ ਦੇ ਸਾਹ ਹਾਲੇ ਵੀ ਚੱਲ ਰਹੇ ਹਨ। ਮਾਸੂਮ ਬੱਚਾ ਹਾਲੇ ਵੀ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ।
ਅਜੇ ਤੱਕ 40 ਘੰਟੇ ਬਾਅਦ ਵੀ ਰੈਸਕਿਊ ਆਪ੍ਰੇਸ਼ਨ ਲਗਾਤਾਰ ਵੱਡੀ ਪੱਧਰ ਤੇ ਜਾਰੀ ਹੈ। ਪ੍ਰੰਤੂ ਕਿਸੇ ਮਸ਼ੀਨ ਦੀ ਵਰਤੋਂ ਨਾ ਹੋ ਸਕਣ ਦੇ ਕਾਰਨ ਬਚਾਅ ਕਾਰਜ ਵਿੱਚ ਦੇਰੀ ਹੁੰਦੀ ਨਜ਼ਰ ਆ ਰਹੀ ਹੈ। ਇਸ 150 ਫੁੱਟ ਡੂੰਘੇ ਬੋਰਵੈੱਲ ਦੇ ਬਰਾਬਰ ਹੁਣ ਤਕਰੀਬਨ 80 ਤੋਂ 90 ਫੁੱਟ ਤਕ ਦਾ ਬੋਰ ਹੇਠਾਂ ਉੱਤਰਨ ਦੇ ਲਈ ਪੁੱਟਿਆ ਜਾ ਚੁੱਕਿਆ ਹੈ। ਘਰ ਘਰ ਲੋਕ ਬੱਚੇ ਦੇ ਬਚਾਅ ਲਈ ਅਰਦਾਸ ਕਰ ਰਹੇ ਹਨ।
ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ।
Subscribe by Email
Follow Updates Articles from This Blog via Email
No Comments