thumbnail

ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ ਪਰ ਸਰਕਾਰ ਸੁੱਤੀ ਪਈ ਹੈ #JagjitSinghDallewal #HungerStrike #FarmerProtest

  

Kisan aagu Jagjit  Dalewal

ਡੱਲੇਵਾਲ ਜੀ  ਦਾ ਭਾਰ 12 ਕਿਲੋ ਤੋਂ ਜਿਆਦਾ ਘਟ ਗਿਆ ਹੈ। ਉਨ੍ਹਾਂ ਦੇ ਗੁਰਦੇ ਕਿਸੇ ਵੀ ਸਮੇਂ ਫੇਲ ਹੋ ਸਕਦੇ ਹਨ ਅ ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਇੰਨਾ ਹੀ ਨਹੀਂ ਡਾਕਟਰਾਂ ਮੁਤਾਬਕ ਇੰਨੇ ਦਿਨ ਭੁੱਖੇ ਰਹਿਣ ਕਾਰਨ ਉਨ੍ਹਾਂ ਦੇ ਲੀਵਰ 'ਚ ਵੀ ਸਮੱਸਿਆ ਆ ਸਕਦੀ ਹੈ।

            Farmer Protest: ਹਰਿਆਣਾ-ਪੰਜਾਬ ਦੇ ਖਨੌਰੀ ਸਰਹੱਦ 'ਤੇ ਮਰਨ ਵਰਤ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੂੰ ਪੱਤਰ ਭੇਜਿਆ ਹੈ 

           ਜਿਸ ਵਿੱਚ ਉਨ੍ਹਾਂ ਨੇ ਖ਼ੂਨ ਨਾਲ ਦਸਤਖਤ ਕੀਤੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੱਤਰ ਵਿੱਚ ਲਿਖਿਆ- ਜਾਂ ਤਾਂ 2011 ਵਿੱਚ ਕੀਤਾ ਵਾਅਦਾ ਪੂਰਾ ਕਰੋ ਜਾਂ ਮੇਰੀ ਕੁਰਬਾਨੀ ਨੂੰ ਸਵੀਕਾਰ ਕਰਨ ਲਈ ਤਿਆਰ ਰਹੋ। ਜੇਕਰ ਮੈਂ ਮਰ ਗਿਆ ਤਾਂ ਇਸਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।

           ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ ਅਤੇ ਕਿਸਾਨਾਂ ਤੇ ਤਸ਼ੱਦਦ ਕਰ ਰਹੀਹੈ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ । ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋੰ ਵੱਧ ਸ਼ੇਅਰ ਕਰੋ ਅਤੇ ਕਿਸਾਨਾਂ ਦੇ ਹੱਕ ਵਿੱਚ ਪਾਉ । ਧੰਨਬਾਦ ਜੀ

#ਜਗਜੀਤਸਿੰਘਡੱਲੇਵਾਲ #ਮੋਦੀ #FarmersProtest #ਖਨੌਰੀ #khanauri #border #kisanmajdooriktazindabad #delhi #haryana #Punjab 
thumbnail

ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ /ਦੁਨੀਆਂ ਅੱਜ ਵੀ ਇਸ ਸਰਦਾਰ ਦੀ ਕਲਾ ਦਾ ਲੋਹਾ ਮਨਵਾ ਰਹੀ ਹੈ ।

 

Bhai Ram singh architecture 

ਵਿਸ਼ਵ ਦੇ ਮਹਾਨ ਆਰਕੀਟੈਕਟ' ਭਾਈ ਰਾਮ ਸਿੰਘ' 

 

 1 ਅਗਸਤ 1858 ਨੂੰ ਬਟਾਲਾ ਨੇੜੇ ਇੱਕ ਛੋਟੇ ਜਿਹੇ ਪਿੰਡ ਰਸੂਲਪੁਰ ਵਿੱਚ ਮਿਸਤਰੀ ਆਸਾ ਸਿੰਘ ਦੇ ਘਰ ਜਨਮੇ ਰਾਮ ਸਿੰਘ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਰਾਮ ਸਿੰਘ ਵੱਡਾ ਹੋ ਕੇ ਅਜਿਹਾ ਮਹਾਨ ਆਰਕੀਟੈਕਟ ਬਣੇਗਾ ਕਿ ਹਰ ਪਾਸੇ ਲੋਕ ਦੁਨੀਆ ਨੇ ਉਸ ਦੁਆਰਾ ਡਿਜ਼ਾਈਨ ਕੀਤੀਆਂ ਇਮਾਰਤਾਂ ਨੂੰ ਦੇਖਿਆ ਹੋਵੇਗਾ । ਦੇਖਣਗੇ । ਆਰਕੀਟੈਕਟ ਭਾਈ ਰਾਮ ਸਿੰਘ ਨੂੰ ਭਾਵੇਂ ਉਸ ਦੇ ਆਪਣੇ ਇਲਾਕੇ ਅਤੇ ਭਾਈਚਾਰੇ ਦੇ ਲੋਕ ਭੁੱਲ ਗਏ ਹੋਣ ਪਰ ਦੁਨੀਆਂ ਅੱਜ ਵੀ ਉਸ ਸਰਦਾਰ ਦੀ ਕਲਾ ਨੂੰ ਮੰਨਦੀ ਹੈ । 

 

Khalsa college Amritsar 

 ਜਦੋਂ ਵੀ ਕੋਈ ਵਿਅਕਤੀ ਅੰਮ੍ਰਿਤਸਰ ਸਥਿਤ ਖਾਲਸਾ ਕਾਲਜ ਦੀ ਇਮਾਰਤ ਨੂੰ ਆਪਣੀਆਂ ਅੱਖਾਂ ਨਾਲ ਦੇਖਦਾ ਹੈ ਤਾਂ ਉਹ ਆਪਣੇ ਆਪ ਹੀ ਹੈਰਾਨ ਹੋ ਜਾਂਦਾ ਹੈ । ਪਰ ਬਹੁਤ ਸਾਰੇ ਲੋਕ ਇਸ ਸੁੰਦਰ ਇਮਾਰਤ ਨੂੰ ਡਿਜ਼ਾਈਨ ਕਰਨ ਵਾਲੇ ਦੰਤਕਥਾ ਬਾਰੇ ਨਹੀਂ ਜਾਣਦੇ ਹਨ| ਖਾਲਸਾ ਕਾਲਜ ਦੀ ਸੁੰਦਰ ਇਮਾਰਤ ਦਾ ਨਕਸ਼ਾ ਪਿੰਡ ਰਸੂਲਪੁਰ ਨੇੜੇ ਬਟਾਲਾ ਦੇ ਜਮਪਾਲ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ । ਭਾਈ ਰਾਮ ਸਿੰਘ ਨੇ ਕਈ ਹੋਰ ਇਮਾਰਤਾਂ ਦੇ ਨਕਸ਼ੇ ਵੀ ਤਿਆਰ ਕੀਤੇ ਜੋ ਸਾਰੀਆਂ ਵਿਰਾਸਤੀ ਇਮਾਰਤਾਂ ਦਾ ਦਰਜਾ ਪ੍ਰਾਪਤ ਕਰ ਚੁੱਕੀਆਂ ਹਨ । ਭਾਈ ਰਾਮ ਸਿੰਘ ਨੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸੰਗਮਰਮਰ ਦੀ ਡਿਜ਼ਾਈਨਿੰਗ ਅਤੇ ਲੱਕੜ ਦੀ ਨੱਕਾਸ਼ੀ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਪੈਲੇਸ ਦੀ ਇੰਟੀਰੀਅਰ ਡਿਜ਼ਾਈਨਿੰਗ, ਸੈਨੇਟ ਹਾਊਸ ਲਾਹੌਰ ਬਿਲਡਿੰਗ, ਗੁਰਦੁਆਰਾ ਸ਼੍ਰੀ ਸਾਰਾਗੜ੍ਹੀ ਅੰਮ੍ਰਿਤਸਰ, ਐਗਰੀਕਲਚਰ ਕਾਲਜ ਲਾਇਲਪੁਰ, ਆਰਟਸ ਕਾਲਜ ਲਾਹੌਰ, ਦਰਬਾਰ ਹਾਲ, ਕਪੂਰਥਲਾ ਕੋਰਟ ਸ਼ੋ ।, ਲਾਹੌਰ ਬੋਰਡਿੰਗ ਹਾਊਸ( ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਯਾਤ ਦੀ ਰਿਹਾਇਸ਼ ਕਾਲੜਾ ਅਸਟੇਟ ਆਦਿ ਨੇ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਬਣਾਉਣ ਦੇ ਨਾਲ- ਨਾਲ ਸ਼ਾਨਦਾਰ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਵੀ ਕੀਤਾ । 

ਖਾਲਸਾ ਕਾਲਜ ਅੰਮ੍ਰਿਤਸਰ  

ਪ੍ਰਸਿੱਧ ਪੰਜਾਬੀ ਲੇਖਕ ਹਰਪਾਲ ਸਿੰਘ ਪੰਨੂੰ ਭਾਈ ਰਾਮ ਸਿੰਘ ਬਾਰੇ ਆਪਣੇ ਇੱਕ ਲੇਖ ਵਿੱਚ ਜ਼ਿਕਰ ਕਰਦੇ ਹਨ ਕਿ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਇੱਕ ਸਧਾਰਨ ਰਾਮਗੜ੍ਹੀਆ ਪਰਿਵਾਰ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੇ ਪਿਤਾ ਸ ਆਸਾ ਸਿੰਘ ਤਰਖਾਣ ਦਾ ਕੰਮ ਕਰਦੇ ਸਨ । ਸ ਆਸਾ ਸਿੰਘ ਨੇ ਪਿੰਡ ਰਸੂਲਪੁਰ ਛੱਡ ਕੇ ਅੰਮ੍ਰਿਤਸਰ ਦੀ ਚਿਲ ਮੰਡੀ ਵਿੱਚ ਦੁਕਾਨਦਾਰੀ ਕਰਕੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ । ਅੰਮ੍ਰਿਤਸਰ ਦੇ ਮਿਸ਼ਨ ਸਕੂਲ ਤੋਂ ਭਾਈ ਰਾਮ ਸਿੰਘ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਆਪਣੇ ਪਿਤਾ ਨਾਲ ਤਰਖਾਣ ਦੇ ਕੰਮ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ । ਭਾਈ ਰਾਮ ਸਿੰਘ ਦੇ ਹੱਥਾਂ ਵਿੱਚ ਬਹੁਤ ਪ੍ਰਤਿਭਾ ਸੀ ਅਤੇ ਹਰ ਕੋਈ ਉਸਦੇ ਕੰਮ ਤੋਂ ਹੈਰਾਨ ਸੀ । 

ਖਾਲਸਾ ਕਾਲਜ


 ਲਾਹੌਰ ਆਰਟ ਸਕੂਲ ਦਾ ਇੱਕ ਅਧਿਆਪਕ ਇੰਨੇ ਦਿਨ ਅੰਮ੍ਰਿਤਸਰ ਆਉਂਦਾ- ਜਾਂਦਾ ਰਹਿੰਦਾ ਸੀ । ਭਾਈ ਰਾਮ ਸਿੰਘ ਦੇ ਅਧਿਆਪਕਾਂ ਨੇ ਉਸ ਨੂੰ ਬੱਚੇ ਦੀ ਤਿੱਖਾਪਨ ਬਾਰੇ ਦੱਸਿਆ । ਜਨਵਰੀ 1874 ਵਿਚ ਉਹ ਰਾਮ ਸਿੰਘ ਨੂੰ ਲਾਹੌਰ ਲੈ ਗਿਆ ਅਤੇ ਉਥੇ ਆਰਟ ਸਕੂਲ ਵਿਚ ਦਾਖਲਾ ਲਿਆ । 

 ਰਾਮ ਸਿੰਘ ਨੇ ਬਾਕੀ ਵਿਦਿਆਰਥੀਆਂ ਤੋਂ ਪਹਿਲਾਂ ਗੋਰੇ ਅਧਿਆਪਕਾਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਨੀ ਸਿੱਖ ਲਈ । ਸਕੂਲ ਦੀ ਪਹਿਲੀ ਸਾਲਾਨਾ ਰਿਪੋਰਟ ਵਿੱਚ ਮੇਓ ਸਕੂਲ ਦੇ ਪ੍ਰਿੰ. ਕਿਪਲਿੰਗ ਲਿਖਦਾ ਹੈ ਕਿ ਸੰਗਮਰਮਰ ਦੀ ਨੱਕਾਸ਼ੀ ਕਰਨ ਵਾਲੇ ਮੂਰਤੀਕਾਰ ਦਾ ਪੁੱਤਰ ਮੁਹੰਮਦ ਦੀਨ, ਕਾਰਪੈਂਟਰੀ ਸਕੂਲ ਦਾ ਰਾਮ ਸਿੰਘ, ਸ਼ੇਰ ਮੁਹੰਮਦ ਲੁਹਾਰ ਅਤੇ ਐਡਵਿਨ ਹੋਲਡਨ ਹੋਨਹਾਰ ਵਿਦਿਆਰਥੀ ਹਨ ਪਰ ਰਾਮ ਸਿੰਘ ਵੱਡੇ ਇੰਜੀਨੀਅਰ ਦਾ ਸਹਾਇਕ ਬਣ ਕੇ ਵੱਡੀਆਂ ਬੁਲੰਦੀਆਂ' ਤੇ ਪਹੁੰਚ ਜਾਵੇਗਾ । ਤਰਖਾਣ ਨਹੀਂ ਬਣੇਗਾ, ਬਿਲਡਰ ਬਣੇਗਾ । ਉਹ ਪੁਰਾਣੇ ਰਾਹਾਂ ਦੇ ਪਿੱਛੇ ਇੱਕ ਨਵਾਂ ਰਸਤਾ ਲੱਭਣ ਦੇ ਯੋਗ ਹੈ. ਭਵਿੱਖ ਵਿੱਚ ਪ੍ਰਿੰਸੀਪਲ ਕਿਪਲਿੰਗ ਦੀ ਇਹ ਭਵਿੱਖਬਾਣੀ ਬਿਲਕੁਲ ਸੱਚ ਸਾਬਤ ਹੋਈ । 

 

 ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੇਮ ਸਾਹਿਬਾ ਦਾ ਪਿਆਨੋ ਖਰਾਬ ਹੋ ਗਿਆ । ਇਸ ਦੀ ਮੁਰੰਮਤ ਅਤੇ ਪਾਲਿਸ਼ ਕਰਨ ਲਈ ਜਨਰਲ ਮਕੈਨਿਕ ਨੂੰ ਥੋੜਾ ਜਿਹਾ ਬੁਲਾਉਣਾ ਪਿਆ? ਤਲਾਸ਼ੀ ਸ਼ੁਰੂ ਕੀਤੀ ਤਾਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ 16 ਸਾਲਾ ਰਾਮ ਸਿੰਘ ਤੋਂ ਵੱਧ ਕੋਈ ਕਾਰੀਗਰ ਨਹੀਂ ਹੈ । ਅੰਤ ਰਾਮ ਸਿੰਘ ਨੂੰ ਸੱਦਿਆ ਗਿਆ । ਉਨ੍ਹਾਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਦੀ ਸ਼ਲਾਘਾ ਕੀਤੀ । ਰਾਮ ਸਿੰਘ ਨੇ ਇਹ ਕੰਮ ਸਕੂਲ ਤੋਂ ਨਹੀਂ ਸਗੋਂ ਆਪਣੇ ਪਿਤਾ ਤੋਂ ਸਿੱਖਿਆ । 

 ਭਾਈ ਰਾਮ ਸਿੰਘ ਦੇ ਪੰਜ ਪੁੱਤਰ ਅਤੇ ਦੋ ਧੀਆਂ ਸਨ । ਚੌਥਾ ਪੁੱਤਰ ਸੁਖਚਰਨ ਸਿੰਘ ਮੇਓ ਸਕੂਲ ਵਿੱਚ ਪੜ੍ਹ ਕੇ ਅੰਮ੍ਰਿਤਸਰ ਦਾ ਮਸ਼ਹੂਰ ਪੇਂਟਰ ਬਣਿਆ, ਦੂਜਾ ਸੁਖਚਰਨ ਸਿੰਘ ਇੰਜਨੀਅਰਿੰਗ ਕਰਕੇ ਗਲਾਸਗੋ ਚਲਾ ਗਿਆ । ਸਭ ਤੋਂ ਵੱਡਾ ਮੱਖਣ ਸਿੰਘ ਪਿਤਾ ਜੀ ਨਾਲ ਕੰਮ ਕਰਦਾ ਹੈ । ਸਾਲ 1916, 58 ਸਾਲ ਦੀ ਉਮਰ ਵਿੱਚ ਸੇਵਾਮੁਕਤੀ ਤੋਂ ਤਿੰਨ ਸਾਲ ਬਾਅਦ, ਉਹ ਦਿੱਲੀ ਵਿੱਚ ਆਪਣੀ ਧੀ ਦੇ ਘਰ ਅਕਾਲ ਚਲਾਣਾ ਕਰ ਗਿਆ । 

 

 ਭਾਵੇਂ ਭਾਈ ਰਾਮ ਸਿੰਘ ਦੀ ਮੌਤ ਨੂੰ ਇੱਕ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਅਜੇ ਵੀ ਕਾਇਮ ਹਨ । ਭਾਈ ਰਾਮ ਸਿੰਘ ਦੀ ਕਲਾ ਇੰਨੀ ਉੱਚੀ ਸੀ ਕਿ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ । ਭਾਈ ਰਾਮ ਸਿੰਘ ਦੀ ਮਹਾਨ ਕਲਾ ਤੋਂ ਭਾਵੇਂ ਉਨ੍ਹਾਂ ਦੇ ਆਪਣੇ ਲੋਕ ਜਾਣੂ ਨਹੀਂ ਹਨ ਪਰ ਦੁਨੀਆਂ ਅੱਜ ਵੀ ਇਸ ਸਰਦਾਰ ਦੀ ਕਲਾ ਦਾ ਲੋਹਾ ਮਨਵਾ ਰਹੀ ਹੈ । 


thumbnail

#KisanAndolanzindabad​ #ਕਿਸਾਨਮਜਦੂਰਏਕਤਾਜਿੰਦਾਬਾਦ​ #किसान_एकता_जिंदाबाद​ Please support #FarmersProtest​ Hundal Channel




Kisan Andolan zindabad BJP murdabad No Farmer No Food Farmers Protest in India Shame On Modi Government Shame on Delhi Police Lakha Sidhana , Deep Sidhu , Balvir Singh Rajewal , Joginder Singh Uggrahan , Darshanpal , Ruldu Singh Mansa , Jagjit Singh Dallewal , Surjit Singh Fool , Harmeet Singh Kadian , Rakesh Kumar tikait , Bharti Kisan Union , Kisan Mazdoor Sangarsh committee , Kisan union uggrahan, Kisan union Kadian , Kisan ekta zindabad Please support Farmers

   

 Kisan Andolan zindabad BJP murdabad No Farmer No Food Farmers Protest in India Shame On Modi Government Shame on Delhi Police Lakha Sidhana , Deep Sidhu , Balvir Singh Rajewal , Joginder Singh Uggrahan , Darshanpal , Ruldu Singh Mansa , Jagjit Singh Dallewal , Surjit Singh Fool , Harmeet Singh Kadian , Rakesh Kumar tikait , Bharti Kisan Union , Kisan Mazdoor Sangarsh committee , Kisan union uggrahan, Kisan union Kadian , Kisan ekta zindabad Please support for our Farmers


 
thumbnail

ਸਰਬੱਤ ਸਿਹਤ ਬੀਮਾ ਯੋਜਨਾ /ਆਯੁਸ਼ਮਾਨ ਭਾਰਤ ਯੋਜਨਾ/ Sarbat sehat bima yojna / Ayushaman bharat yojna




ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਦੇ ਸ਼ੁਭ 

ਅਵਸਰ ਤੇਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀਕੈਪਟਨ 

ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ 
(ਐਸ ਐਸ ਬੀ ਵਾਈਨਾਮ ਦੀ health 150 ਕਰੋੜ ਦੀ ਨਵੀਂ ਸਿਹਤ ਬੀਮਾ ਯੋਜਨਾ ਪ੍ਰਾਜੈਕਟ ਦਾ 
ਐਲਾਨ ਕੀਤਾ ਹੈ। ਨਾਮ ਆਯੁਸ਼ਮਾਨ ਭਾਰਤ ਯੋਜਨਾ। ਪੰਜਾਬ ਸਰਕਾਰ ਨੇ ਵੱਖ ਵੱਖ ਰਾਜਾਂ ਵਿੱਚ ਪੰਜਾਬ ਸਰਬੱਤ 
ਸਿਹਤ ਬੀਮਾ ਯੋਜਨਾ (ਐਸਐਸਬੀਵਾਈਨੂੰ ਲਾਗੂ ਕਰਨਾ 
ਆਰੰਭ ਕਰ ਦਿੱਤਾ ਹੈ।ਕੇਂਦਰ ਦੀ ਆਯੁਸ਼ਮਾਨ ਭਾਰਤ ਯੋਜਨਾ ਨੂੰ ਹੁਣ ਪੰਜਾਬ ਵਿੱਚ ਸਰਬੱਤ ਸਿਹਤ 
ਬੀਮਾ ਯੋਜਨਾ (ਐਸ ਐਸ ਬੀ ਵਾਈਨਾਲ ਤਬਦੀਲ ਕਰ ਦਿੱਤਾ ਗਿਆ ਹੈ। ਇਹ ਆਰਟੀਕਲ ਸਰਬੱਤ ਸਹਿਤ ਬੀਮਾ ਅਤੇ ਸੂਚੀ ਵਿੱਚ ਨਾਮ 
ਦੀ ਜਾਂਚ ਦੀ ਪ੍ਰਕਿਰਿਆ ਨੂੰ ਸਾਂਝਾ ਕਰਨ ਲਈ 
ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨ ਲਈ ਸਮਰਪਿਤ ਹੈ।43 ਲੱਖ ਤੋਂ ਵੱਧ ਲੋਕਾਂ ਨੂੰ ਜਿਹੜੇ ਪੰਜਾਬ ਦੇ ਵਸਨੀਕ ਦੱਸੇ ਜਾਂਦੇ ਹਨ
ਨੂੰ ਪੰਜਾਬ ਸਰਬੱਤ ਸਿਹਤ ਬੀਮਾ ਯੋਜਨਾ (ਐਸਐਸਬੀਵਾਈਨੇ 
ਲਾਭ ਦੇ ਕੇ ਨਿਵਾਜਿਆ ਹੈ। 

ਇਸ ਯੋਜਨਾ ਲਈ ਅਰਜ਼ੀ ਦੇਣ ਲਈ ਯੋਗਤਾ ਦੇ ਮਾਪਦੰਡ ਹੇਠਾਂ ਦੱਸੇ ਗਏ ਹਨ:

thumbnail

ਨਸ਼ਾ ਤਾਂ ਖਤਮ ਨਹੀਂ ਹੋਇਆ ਆਪਣੀ ਜਵਾਨੀ ਨੂੰ ਐਚ.ਆਈ.ਵੀ ਤੋਂ ਹੀ ਬਚਾ ਲਓ ਪੰਜਾਬੀਓ / ਘਾਤਕ ਚਿੱਟਾ


ਸੂਬੇ ‘ਚ 4 ਹਫਤਿਆਂ ਅੰਦਰ ਨਸ਼ਾ ਖਤਮ ਕਰਨ ਦੀਆਂ ਕਸਮਾਂ ਖਾ ਕੇ ਸੱਤਾ ਵਿੱਚ ਆਈ ਪੰਜਾਬ ਦੀ ਕੈਪਟਨ ਸਰਕਾਰ ਤੋਂ ਨਸ਼ਾ ਤਾਂ ਖਤਮ ਨਹੀਂ ਹੋ ਸਕਿਆ ਪਰ ਉਸਦੇ ਦੁਸ਼ਪ੍ਰਭਾਵ ਵਜੋਂ ਪੰਜਾਬ ਦੀ ਜਵਾਨੀ ਨੂੰ ਐਚ.ਆਈ.ਵੀ ਵਰਗੀ ਭੈੜੀ ਅਲਾਮਤ ਨੇ ਘੇਰਾ ਪਾ ਲਿਆ ਹੈ। ਸੋਚਣ ਵਾਲੀ ਗੱਲ ਹੈ ਕਿ ਨਸ਼ੇ ਨੂੰ ਛੁਡਵਾਉਣ ਦੇ ਤਾਂ ਰਾਹ ਹੈਗੇ ਨੇ ਪਰ ਐਚ.ਆਈ.ਵੀ ਤੋਂ ਕਿਵੇਂ ਬਚਾਉਣਾ ਹੈ ਇਹ ਉਸ ਤੋਂ ਵੱਡੀ ਸਮਸਿਆ ਬਣਨ ਜਾ ਰਹੀ ਹੈ। ਜਾਂ ਫਿਰ ਇਹ ਕਿਹਾ ਜਾਵੇ ਕਿ ਪੰਜਾਬ ਵਿੱਚ ਵੱਧਦੇ ਨਸ਼ੇ ਦੇ ਮਾੜੇ ਪ੍ਰਭਾਵ ਹੁਣ ਵੱਡੇ ਪੱਧਰ ‘ਤੇ ਦੇਖੇ ਜਾ ਰਹੇ ਹਨ ਤਾਂ ਸ਼ਾਇਦ ਕੁੱਝ ਗਲਤ ਨਹੀਂ ਹੋਵੇਗਾ। ਪੰਜਾਬ ਦੀ ਜਵਾਨੀ ਨਸ਼ੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਅਤੇ ਨਸ਼ੇ ਦੀ ਡੋਜ਼ ਨੂੰ ਪੂਰਾ ਕਰਨ ਲਈ ਟੀਕੇ ਲਗਾ ਰਹੀ ਪੰਜਾਬ ਦੀ ਜਵਾਨੀ ਉਸੇ ਟੀਕੇ ਦੀ ਭੇਂਟ ਚੜ੍ਹਦੀ ਦਿਖਾਈ ਦੇ ਰਹੀ ਹੈ। ਪੈਸਿਆਂ ਦੀ ਕਮੀ ਅਤੇ ਨਸ਼ੇ ਦੀ ਤੋੜ ਕਰਕੇ ਇੱਕੋ ਸਰਿੰਜ ਨਾਲ ਟੀਕੇ ਲਗਾਉਣ ਦਾ ਸਿੱਟਾ ਹੈ ਕਿ ਨੌਜਵਾਨ ਐਚ.ਆਈ.ਵੀ ਦੀ ਚਪੇਟ ‘ਚ ਆ ਰਹੇ ਹਨ। ਸਾਡੀ ਜਵਾਨੀ ਨੂੰ ਖਤਮ ਕਰਨ ਦੀ ਲੋੜ ਨਹੀਂ ਜਿਹੜੇ ਹਾਲਾਤ ਚੱਲ ਰਹੇ ਨੇ ਸਾਡੀ ਜਵਾਨੀ ਨੇ ਤਾਂ ਆਪਣੇ ਆਪ ਹੀ ਖਤਮ ਹੋ ਜਾਣਾ ਹੈ। ਬੀਤੇ ਦਿਨੀਂ ਸੰਗਰੂਰ ਇਲਾਕੇ ਦੇ ਪਿੰਡ ਬਡਰੁੱਖਾਂ ਤੋਂ ਖਬਰਾਂ ਆਈਆਂ ਸਨ ਕਿ ਸਕੂਲ ‘ਚ ਪੜ੍ਹਦੇ ਨੌਜਵਾਨ ਐਚ.ਆਈ.ਵੀ ਦੇ ਸ਼ਿਕਾਰ ਹੋ ਗਏ ਹਨ ਅਤੇ ਅਜਿਹਾ ਹੋਇਆ ਸਿਰਫ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਇੱਕੋ ਸਰਿੰਜ ਨਾਲ ਲਗਾਏ ਗਏ ਟੀਕਿਆਂ ਦੀ ਵਜ੍ਹਾ ਨਾਲ। ਇਹ ਸਿਰਫ ਸੰਗਰੂਰ ਦੇ ਹਾਲਾਤ ਨਹੀਂ ਸਗੋਂ ਸਾਰੇ ਪੰਜਾਬ ਵਿੱਚ ਅਜਿਹੇ ਹਾਲਾਤ ਮੂੰਹ ਅੱਡੀ ਖੜ੍ਹੇ ਹਨ ਅਤੇ ਅਸੀਂ ਸੋਸ਼ਲ ਮੀਡੀਆ ‘ਤੇ ਸਰਕਾਰ ਅਤੇ ਸਿਸਟਮ ਨੂੰ ਚੰਗਾ-ਮੰਦਾ ਕਹਿ ਕੇ ਆਪਣਾ ਫਰਜ਼ ਨਿਭਾ ਰਹੇ ਹਾਂ ਜਦਕਿ ਲੋੜ ਹੈ ਸਾਨੂੰ ਆਪ ਮੁਹਾਰੇ ਅੱਗੇ ਆ ਕੇ ਪੰਜਾਬ ਨੂੰ ਚਿੰਬੜੀ ਇਸ ਅਲਾਮਤ ਤੋਂ ਸੂਬੇ ਨੂੰ ਆਜ਼ਾਦ ਕਰਵਾਉਣ ਦੀ। ਹੁਣ ਤਾਜ਼ਾ ਰਿਪੋਰਟਾਂ ਫਿਲੌਰ ਤੋਂ ਆ ਰਹੀਆਂ ਹਨ ਜਿੱਥੋਂ ਦੇ ਸਿਵਲ ਹਸਪਤਾਲ ‘ਚ ਪਿਛਲੇ ਮਹੀਨੇ 18 ਨਵੇਂ ਐਚ.ਆਈ.ਵੀ ਪਾਜ਼ਿਿਟਵ ਕੇਸ ਸਾਹਮਣੇ ਆਏ ਹਨ ਅਤੇ ਜੁਲਾਈ ਮਹੀਨੇ ‘ਚ ਹੁਣ ਤੱਕ 9 ਕੇਸ ਆ ਚੁੱਕੇ ਹਨ। ਨਸ਼ਿਆਂ ਕਾਰਣ ਆਏ ਚਿੰਤਾਜਨਕ ਵਿਗਾੜ ਦੀ ਇਸ ਤੋਂ ਡਰਾਉਣੀ ਤਸਵੀਰ ਹੋਰ ਕੀ ਹੋ ਸਕਦੀ ਹੈ ? ਮਾਵਾਂ ਦੇ ਪੁੱਤ ਪਹਿਲਾਂ ਨਸ਼ਾ ਤੇ ਹੁਣ ਐਚ.ਆਈ.ਵੀ ਕਰਕੇ ਮਰਨ ਕੰਡੇ ਜਾ ਰਹੇ ਨੇ। ਸਿਵਲ ਹਸਪਤਾਲ ਕੰਪਲੈਕਸ ਦੇ ਅੰਦਰ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਓਐਸਟੀ ਸੈਂਟਰ ‘ਚ 980 ਮਰੀਜ਼ ਰਜਿਸਟਰ ਹੋ ਚੁੱਕੇ ਹਨ। ਇਸ ਸੈਂਟਰ ਦਾ ਮੁੱਖ ਮਕਸਦ ਟੀਕੇ ਰਾਹੀ ਨਸ਼ਾ ਲੈ ਰਹੇ ਨੌਜਵਾਨਾਂ ਨੂੰ ਰੋਕਣਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਓਟ ਸੈਂਟਰ ਖੋਲ੍ਹਣ ਸਮੇਂ ਕਈ ਮੰਤਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹਜ਼ਾਰਾਂ ਮਰੀਜ਼ਾਂ ਨੂੰ ਨਸ਼ਾ ਮੁਕਤ ਕੀਤੇ ਜਾਣ ਦਾ ਜੋ ਦਾਅਵਾ ਕੀਤਾ ਜਾ ਰਿਹਾ ਸੀ ਉਹ ਅੰਕੜੇ ਨਸ਼ੇ ‘ਚ ਲੱਗੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਵਾਲੇ ਹੀ ਸਨ। ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ ਕਿ ਪੰਜਾਬ ਦੇ ਕਈ ਵੱਡੇ ਪਿੰਡਾਂ ਵਿੱਚ ਹਰੇਕ ਪਿੰਡ ‘ਚ 150 ਤੋਂ ਵੱਧ ਦੀ ਗਿਣਤੀ ਅਜਿਹੇ ਨੌਜਵਾਨਾਂ ਦੀ ਹੈ ਜਿਹੜੇ ਕਿਿਤਉਂ ਵੀ ਦਵਾਈ ਨਹੀਂ ਲੈ ਰਹੇ। ਕਈ ਪਿੰਡ ਅਜਿਹੇ ਵੀ ਹਨ ਜਿੱਥੋਂ ਦੇ 4-5 ਨੌਜਵਾਨ ਰੋਜ਼ਾਨਾਂ ਦਵਾਈ ਲੈਣ ਤਾਂ ਜਾਂਦੇ ਹਨ ਪਰ ਜਦੋਂ ਉਨਾਂ ਨੂੰ ਕਿਸੇ ਪਾਸਿਉਂ ਨਸ਼ਾ ਮਿਲ ਜਾਂਦਾ ਹੈ ਤਾਂ ਉਹ ਦਵਾਈ ਲੈਣ ਨਹੀਂ ਜਾਂਦੇ ਅਤੇ ਮੁੜ ਤੋਂ ਨਸ਼ਾ ਕਰਨ ਲੱਗ ਜਾਂਦੇ ਹਨ। ਕਿੱਥੇ ਨੇ ਸਾਡੇ ਚਿੰਤਕ ? ਕਿੱਥੇ ਨੇ ਸਾਡੇ ਵਿਸ਼ਲੇਸ਼ਕ ? ਕਿੱਥੇ ਹੈ ਸਾਡੀ ਸਰਕਾਰ ? ਅਤੇ ਕਿੱਥੇ ਸੁੱਤੇ ਪਏ ਹਾਂ ਅਸੀਂ ਸਾਰੇ ? ਇਹ ਜਿੰਮੇਵਾਰੀ ਸਾਡੀ ਸਾਰਿਆਂ ਦੀ ਹੈ ਕਿਉਂਕਿ ਪੰਜਾਬ ਸਾਡਾ ਹੈ ਅਤੇ ਇਸਦੀ ਜਵਾਨੀ ਵੀ ਸਾਡੀ ਹੈ ਸੋ ਇਸਨੂੰ ਸਾਂਭਣ ਦੀ ਜਿੰਮੇਦਾਰੀ ਵੀ ਸਾਡੀ ਹੀ ਬਣਦੀ ਹੈ। ਕੀ ਕੋਈ ਅੱਗੇ ਆ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹੰਭਲਾ ਮਾਰੇਗਾ ? ਇਹ ਵੱਡਾ ਸਵਾਲ ਹੈ ਜਿਸਦਾ ਜਵਾਬ ਦੇਣ ਲਈ ਸਾਡੇ ਕੋਲ ਵਕਤ ਦੀ ਕਮੀ ਹੈ।
ਸੂਬੇ ‘ਚ HIV ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ।  ਪੰਜਾਬ ਦੀ ਇਸ ਸਮੇਂ HIV ਪੋਜ਼ਿਟਵ ਨੂੰ ਲੈ ਕੇ ਸਥਿਤੀ ਬਹੁਤ ਜ਼ਿਆਦਾ ਭਿਆਨਕ ਬਣੀ ਹੋਈ ਹੈ। ਸੂਬੇ ‘ਚ HIV ਵਾਇਰਸ ਨੇ 1993 ਤੋਂ ਲੈ ਕੇ 31 ਮਾਰਚ 2019 ਤੱਕ 72 ਹਜ਼ਾਰ ਦੇ ਕਰੀਬ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪਰ ਮਾਲੀ ਵਰ੍ਹੇ ਦੇ ਪਹਿਲੇ ਤਿੰਨ ਮਹੀਨਿਆਂ ‘ਚ 3000 ਦੇ ਕਰੀਬ ਨਵੇਂ ਮਰੀਜ਼ਾ ਹੋਰ ਸਾਹਮਣੇ ਆਏ ਹਨ। 72000 ਦੇ ਕਰੀਬ ਮਰੀਜ਼ਾਂ ‘ਚੋਂ 8427 ਨੂੰ ਮੌਤ ਨੇ ਆਪਣੇ ਕਲਾਵੇ ‘ਚ ਲੈ ਲਿਆ ਹੈ।
ਏਡਜ਼ ਅਜਿਹੀ ਲਾਇਲਾਜ ਬਿਮਾਰੀ ਹੈ ਜਿਸ ਨੂੰ ਸਿਰਫ ਬਚਾਅ ਨਾਲ ਹੀ ਰੋਕਿਆ ਜਾ ਸਕਦਾ ਹੈ। ਇਸ ਦਾ ਇਲਾਜ ਦੁਨੀਆ ਭਰ ਵਿੱਚ ਸੰਭਵ ਨਹੀਂ। ਅੱਜ ਇਸ ਬਿਮਾਰੀ ਨਾਲ ਸਬੰਧਿਤ ਅਹਿਮ ਜਾਣਕਾਰੀ ਸਾਂਝੀ ਕਰਾਂਗੇ।ਏਡਜ਼ ਫੈਲਣ ਦੀ ਮੁੱਖ 

ਵਜ੍ਹਾ ਅਸੁਰੱਖਿਅਤ ਸਰੀਰਕ ਸਬੰਧ ਹਨ। ਦਰਅਸਲ, ਏਡਜ਼ ਗੰਭੀਰ ਬਿਮਾਰੀ ਹੈ ਜੋ ਐਚਆਈਵੀ ਨਾਂਅ ਦੇ ਵਾਇਰਸ ਨਾਲ ਫੈਲਦੀ ਹੈ। ਜਦੋਂ ਇੱਕ ਬੰਦਾ ਜ਼ਿਆਦਾ ਲੋਕਾਂ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਂਦਾ ਹੈ ਤਾਂ ਉਸ ਨੂੰ ਐਚਆਈਵੀ 

ਲਾਗ ਲੱਗ ਸਕਦੀ ਹੈ।  
ਸਮਾਜ ਸੇਵੀ ਕੰਮਾਂ ਲਈ ਡੋਨੇਸ਼ਨ ਦੇਣ ਲਈ ਨੀਚੇ ਪੇ ਨਾਓ ਬਟਨ ਤੇ ਕਲਿੱਕ ਕਰੋ 👇👇


thumbnail

ਪਲਾਸਟਿਕ ਘਟਾਓ, ਵਾਤਾਵਰਣ ਬਚਾਓ /Micro plastic / Slogans on Say No to Plastic / Stop choking the Earth. Say no to plastics.


ਜੇਕਰ ਸਾਧਾਰਨ ਵਿਗਿਆਨ ਦੀ ਭਾਸਾਂ ‘ਚ ਗੱਲ ਕਰਾਂ ਤਾਂ ਪਲਾਸਟਿਕ ਕਾਰਬਨ ਦੀ ਇਕ ਲੰਬੀ ਲੜੀ ਹੁੰਦੀ ਹੈ। ਪਲਾਸਟਿਕ ਜੈਵ ਅਵਿਘਟਨਸੀਲ ਹੁੰਦੇ ਹਨ ਮਤਲਬ ਇਹ ਗਲ੍ਹਦੇ ਸੜ੍ਹਦੇ ਨਹੀਂ ਹਨ।ਇਸ ਦਾ ਮਤਲਬ ਹੋਇਆ ਕਿ ਜਿਹੜਾ ਪਲਾਸਟਿਕ ਪਦਾਰਥ ਆਪਾਂ ਵਰਤ ਕੇ ਸੁੱਟ ਦਿੰਦੇ ਹਾਂ ਉਹ ਉ¤ਥੇ ਹੀ ਪਿਆ ਰਹਿਦਾ ਹੈ। ਸੋਚਣ ਵਾਲ਼ੀ ਗੱਲ ਹੈ ਕਿ ਇਸ ਤਰ੍ਹਾ ਤਾ ਸਾਰੀ ਧਰਤੀ ਤੇ ਹੀ ਪਲਾਸਟਿਕ ਪਲਾਸਟਿਕ ਹੋ ਜਾਣਾ। ਇਹ ਬਿਲਕੁਲ ਸਹੀ ਹੈ, ਸਾਡੀ ਪੂਰੀ ਧਰਤੀ ਕਚਰਾ ਗ੍ਰਹਿ ਬਣਦੀ ਜਾ ਰਹੀ ਹੈ। ਸਿਰਫ ਧਰਤੀ ਤੇ ਹੀ ਨਹੀ ਸਗੋ ਬ੍ਰਹਿਮੰਡ ਵਿਚ ਵੀ ਕਚਰਾ ਫੈਲ ਰਿਹਾ ਹੈ।
ਚਲੋ ਗੱਲ ਕਰਦੇ ਹਾ ਪੋਲੀਥੀਨ ਦੀ, ਜਿਸ ਨੂੰ ਆਪਾਂ ਦਿਨ ਵਿਚ ਕਈ ਵਾਰ ਵਰਤਦੇ ਹਾਂ। ਆਪਾ ਕੀ ਕਰਦੇ ਹਾਂ, ਪੋਲੀਥੀਨ ਵਰਤਿਆ ਤੇ ਇਕੱਠਾ ਕੀਤਾ ਤੇ ਸੁੱਟ ਤਾ ਬਾਹਰ।ਉਸ ਤੋ ਬਾਅਦ ਕੀ ਹੋਇਆ ਜਾ ਉਸ ਪੋਲੀਥੀਨ ਨੇ ਕੀ ਕੀਤਾ। ਇਹ ਵਿਚਾਰ ਕਰਨ ਵਾਲੀ ਗੱਲ ਹੈ।ਮੰਨ ਲਉ ਜੇਕਰ ਉਹ ਪੋਲੀਥੀਨ ਹਵਾ ਨਾਲ ਉਡ ਕੇ ਨਾਲੀ ਵਿਚ ਗਿਰ ਗਿਆ ਤਾ ਕੀ ਹੋਵੇਗਾ? ਇਹ ਪਲਾਸਟਿਕ ਹੈ ਸੋ ਇਸ ਨੇ ਗਲ੍ਹਣਾ ਸੜ੍ਹਨਾ ਤਾ ਹੈ ਨੀ। ਫਿਰ ਇਸ ਨੇ ਕਰਨਾ ਕੀ ਹੈ? ਇਸਨੇ ਕਰਨੀ ਹੈ ਨਾਲੀ ਬੰਦ ਤੇ ਜੇਕਰ ਬਰਸਾਤ ਦੇ ਦਿਨਾਂ ਵਿਚ ਵਰਖਾ ਪੈ ਜਾਵੇ ਤਾ ਕਈ ਲੋਕਾਂ ਦੇ ਘਰਾਂ ਵਿਚ ਪਾਣੀ ਵੜ੍ਹਨਾ ਸੁਰੂ ਹੋ ਜਾਦਾ ਹੈ।ਗੰਦਾ ਪਾਣੀ ਨਾਲ ਬਿਮਾਰੀਆਂ ਨਾਲ ਕੀੜੇ ਮਕੋੜੇ।ਦੂਜੀ ਗੱਲ, ਕਈ ਲੋਕ ਕੀ ਕਰਦੇ ਹਨ ਕਿ ਚਲੋ ਪਲਾਸਟਿਕ ਨੂੰ ਜਲਾ ਦਿੰਦੇ ਹਨ।ਬੜਾ ਸੋਖਾ ਹੈ ਪਲਾਸਟਿਕ ਨੂੰ ਜਲਾਉਣਾ ਪਰ ਜਦੋ ਪਲਾਸਟਿਕ ਜਲਦਾ ਹੈ ਤਾ ਬਹੁਤ ਵੱਡੀ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਹ ਵੀ ਇਕ ਵੱਡਾ ਕਾਰਨ ਹੈ ਜਲਵਾਯੂ ਪਰਿਵਰਤਨ ਦਾ।
ਹੋਰ ਸੁਣੋ ਜਦੋਂ ਆਪਾ ਕਿਸੇ ਧਾਰਮਿਕ ਸਥਾਨ ਤੇ ਜਾਦੇ ਹਾਂ । ਆਪਾਂ ਸਰਧਾ ਨਾਲ ਕੁਝ ਖਾਣ ਦੀਆਂ ਵਸਤਾ ਉ¤ਥੇ ਕਿਸੇ ਗਾ ਜਾ ਹੋਰ ਕਿਸੇ ਜੀਵ ਅੱਗੇ ਪੋਲੀਥੀਨ ਸਣੇ ਹੀ ਰੱਖ ਦਿੰਦੇ ਹਾਂ।ਉਹ ਮਾਸੂਮ ਜਿਹਾ ਜੀਵ ਖਾਂਦਾ ਖਾਂਦਾ ਪਲਾਸਟਿਕ ਦਾ ਲਿਫਾਫਾ ਵੀ ਨਾਲ ਹੀ ਖਾ ਜਾਦਾ ਹੈ।ਫਿਰ ਆਖੀਰ ਉਸ ਦੀ ਮੋਤ ਹੋ ਜਾਦੀ ਹੈ।ਸੋਚਣ ਵਾਲੀ ਗੱਲ ਹੈ ਕਿ ਆਪਾ ਆਪ ਕੀਤਾ ਜਾ ਪੁੰਨ?
ਪਲਾਸਟਿਕ ਦੇ ਲਿਫਾਫਿਆਂ ਨਾਲ ਕੈਸਰ ਵਗਰੀ ਭਿਆਨਕ ਬਿਮਾਰੀਆਂ ਹੋਣ ਦਾ ਵੀ ਖਤਰਾ ਹੈ।ਗੱਲ ਸਿਰਫ ਇੰਨੀ ਨਹੀ ਕਿ ਪਲਾਸਟਿਕ ਸਿਰਫ ਸਾਨੂੰ ਹੀ ਤੰਗ ਕਰ ਰਿਹਾ ਹੈ। ਪਲਾਸਟਿਕ ਨਾਲ ਜਲੀ ਜੀਵਾਂ ਅਤੇ ਪੰਛੀਆਂ ਦੇ ਜੀਵਨ ਤੇ ਵੀ ਸੰਕਟ ਮੰਡਰਾ ਰਿਹਾ ਹੈ। ਅਣਗਿਣਤ ਕੱਛੂਕੁਮੇ,ਮੱਛੀਆਂ ਅਤੇ ਹੋਰ ਜਲੀ ਜੀਵ ਮਰਦੇ ਹਨ ਜਿਸ ਦਾ ਪ੍ਰਮੁੱਖ ਕਾਰਨ ਪਲਾਸਟਿਕ ਹੈ। ਸਿਕਾਰੀ ਪੰਛੀ ਜੋ ਮੱਛੀਆਂ ਖਾਂਦੇ ਹਨ ਉਹਨਾ ਲਈ ਵੀ ਪਲਾਸਟਿਕ ਇਕ ਬਹੁਤ ਵੱਡਾ ਖਤਰਾ ਹੈ।ਕਈ ਵਾਰੀ ਜਦੋਂ ਉਹ ਮੱਛੀ ਫੜ੍ਹਨ ਲਈ ਗੋਤਾ ਲਗਾਉਂਦੇ ਹਨ ਤਾ ਕਈ ਵਾਰ ਉਹ ਕਿਸੇ ਪਲਾਸਟਿਕ ਦੇ ਲਿਫਾਫੇ ਵਿਚ ਹੀ ਫਸ ਜਾਦੇ ਹਨ ਤੇ ਉ¤ਥੇ ਹੀ ਉਹਨਾ ਦੀ ਮੋਤ ਹੋ ਜਾਦੀ ਹੈ।ਮੱਛੀਆ ਰਾਹੀਂ ਛੋਟੇ ਛੋਟੇ ਪਲਾਸਟਿਕ ਦੇ ਕਣ ਪੰਛੀਆ ਦੇ ਪੇਟ ਵਿਚ ਚਲੇ ਜਾਂਦੇ ਹਨ ਤੇ ਆਖੀਰ ਉਹ ਵੀ ਮੋਤ ਦਾ ਸਿਕਾਰ ਹੋ ਜਾਂਦੇ ਹਨ। ਹੁਣ ਗੱਲ ਕਰੀਏ ਕਿ ਪਲਾਸਟਿਕ ਦੇ ਇੰਨੇ ਨੁਕਸਾਨ ਹਨ ਤਾਂ ਇਸਨੂੰ ਕਿਵੇ ਰੋਕਿਆ ਜਾ ਸਕਦਾ ਹੈ ਜਾ ਇਸਦਾ ਬਦਲ ਕੀ ਹੈ? ਪਲਾਸਟਿਕ ਨੂੰ ਘਟਾਉਣ ਲਈ ਪ੍ਰਮੁੱਖ ਤੋਰ ਤੇ ਸਾਨੂੰ ਆਪਣੀਆ ਆਦਤਾਂ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਉਦਾਹਰਣ ਲਈ, ਜਦੋ ਅਸੀ ਬਾਜਾਰ ਜਾਦੇ ਹਾ ਤਾ ਜੇਕਰ ਅਸੀ ਆਪਣੇ ਨਾਲ ਇਕ ਕੱਪੜੇ ਦਾ ਥੈਲਾ ਲੈ ਜਾਈਏ ਤਾ ਘੱਟੋ ਘੱਟ ਇਕ ਪਲਾਸਟਿਕ ਦਾ ਲਿਫਾਫਾ ਤਾ ਘਟੇਗਾ।ਮਤਲਬ ਮਹੀਨੇ ਦੇ 30 ਤੇ ਸਾਲ ਦੇ 365 ਇਹੀ ਗੱਲ ਆਪਣੇ ਗੁਆਢੀ ਨੂੰ ਸਮਝਾ ਦਿਓ। ਜੇਕਰ ਤੁਸੀ ਦਸ ਘਰਾਂ ਵਿਚ ਇਹ ਲਾਗੂ ਕਰਵਾ ਦਿੰਦੇ ਹੋ ਤਾ ਮੰਨੋ ਤੁਸੀ ਇਕ ਬਹੁਤ ਵੱਡੇ ਪਰਿਆਵਰਨ ਮਿੱਤਰ ਹੋ।ਦੂਜੀ ਗੱਲ ਸਾਨੂੰ ਅਜਿਹੇ ਪਦਾਰਥਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਜਿਹਨਾ ਦੀ ਆਪਾ ਮੁੜ ਵਰਤੋ ਕਰ ਸਕੀਏ ਜਾ ਰਿਸਾਈਕਲ ਕਰ ਸਕੀਏ।
ਅੱਜ ਕਈ ਦੁਕਾਨਦਾਰ ਕਪੜੇ ਦੇ ਲਿਫਾਫੇ ਵਿਚ ਸਮਾਨ ਦਿੰਦੇ ਹਨ ਸਾਨੂੰ ਉਹਨਾ ਤੋ ਸਮਾਨ ਲੈ ਲੈਣਾ ਚਾਹੀਦਾ ਹੈ।
ਸੋ ਅੱਜ ਲੋੜ ਹੈ ਸਾਵਧਾਨ ਹੋਣ ਦੀ, ਪਲਾਸਟਿਕ ਤੇ ਆਪਣੀ ਨਿਰਭਰਤਾ ਘਟਾਉਣ ਦੀ ਅਤੇ ਇਕ ਪਰਿਆਵਰਨ ਮਿੱਤਰ ਬਣਨ ਦੀ।
ਪਲਾਸਟਿਕ ਘਟਾਓ, ਵਾਤਾਵਰਣ ਬਚਾਓ /Micro plastic / Slogans on Say No to Plastic / Stop choking the Earth. Say no to plastics.
Slogans on Say No to Plastic
Say no to plastic.
Say no to plastic bags.
Don't trash our future. Say no to plastic.
Stop choking the Earth. Say no to plastics.
Save the sea. Stop polluting the sea with plastic.
Be responsible. Say no to plastic
Please read also 👇👇
ਪਾਣੀ ਹੀ ਜੀਵਨ ਹੈ ਇਸਨੂੰ ਦੂਸ਼ਿਤ ਨਾਂ ਕਰੋ



thumbnail

ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦਾ ਇਤਿਹਾਸ / History of Sukha Singh and Mehtaab Singh / Sikh History


ਸੁੱਖਾ ਸਿੰਘ ਅਤੇ ਮਹਿਤਾਬ ਸਿੰਘ 1716 ਈਸਵੀ ਦੀ ਸਿੱਖ ਪੀੜੀ ਦੇ ਪਹਿਲੇ ਯੋਧੇ ਹੋਏ ਸਨ। ਇਸ ਸਮੇਂ ਵਿਚ ਸਿੱਖੀ ਗਠਜੋੜ ਖਤਮ ਹੋ ਗਿਆ ਸੀ। ਇਸ ਸਮੇਂ ਕੁਜ ਸਿੱਖ ਪੰਜਾਬ ਦੇ ਜੰਗਲਾਂ ਵਿਚ ਜਾ ਬੈਠੇ ਅਤੇ ਕੁਜ ਸਿੱਖ ਛਾਪੇਮਾਰ ਸੈਨਾ ਦੇ ਹੱਥੋਂ ਮਾਰੇ ਗਏ। ਅਤੇ ਕੁਜ ਸਿੱਖ ਜੀਵਨ – ਬਸਰ ਕਰਨ ਲਈ ਸੈਨਾ ਵਿਚ ਸ਼ਾਮਿਲ ਹੋ ਗਏ
ਗੋਰਿਲਾ ਇਕ ਅਜਿਹੀ ਯੁੱਧ ਦੀ ਰਣਨੀਤੀ ਸੀ ਕਿ ਇਸ ਵਿਚ ਮਹਾਰਥੀ ਹੀ ਭਾਗ ਲੈਂਦੇ ਸਨ। ਅਤੇ ਓਹੀ ਵਿਜਯੀ ਹੁੰਦੇ ਸਨ। ਅਜਿਹਾ ਹੀ ਯੁੱਧ ਸਥਾਨ ਰਾਜਸਥਾਨ ਰੇਗੀਸਥਾਨ ਵਿਚ ਰਾਜਾ ਸ਼ਮ ਸਿੰਘ ਦੇ ਨੇਤ੍ਰਤਾਵ ਵਿਚ ਚਾਲ ਰਿਹਾ ਸੀ। ਇਸ ਯੁੱਧ ਮੈਦਾਨ ਦਾ ਦੌਰਾ ਪੰਜਾਬ ਦੇ ਰਾਜਾ ਬੁਲਾ ਰਾਮ ਨੇ ਵੀ ਕੀਤਾ। ਇਸ ਤੋਂ ਜੁੜੇ ਹੋਏ ਸਿੱਖਾਂ ਦੇ ਕਈ ਰੋਚਕ ਤੱਥ ਹਨ। ਕਿ “ਕਯੋਂ ਨਹੀਂ ਸਿੱਖ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਦੇ।?” ਅਤੇ ਕਿਹਾ ਜਾਂਦਾ ਹੈ ਕਿ ਮੁਗ਼ਲ ਸ਼ਾਸਕ ਮੱਸਾ ਰੰਗੜ ਨੇ ਹਰਮੰਦਿਰ ਸਾਹਿਬ ਵਿਖੇ ਵੇਸ਼ਯਵਰਤੀ ਦੀਆਂ ਹੱਦਾਂ ਹੀ ਪਾਰ ਕਰ ਦਿਤੀਆਂ ਸੀ। ਅਤੇ ਇਥੇ ਕੰਜਰੀਆਂ ਦਾ ਨਾਚ ਵੀ ਹੁੰਦਾ ਸੀ। ਨਾਲ ਹੀ ਸ਼ਰਾਬ – ਮਾਸ ਦਾ ਵੀ ਭਰਪੂਰ ਸੇਵਨ ਹੁੰਦਾ ਸੀ। ਜੋ ਕਿ ਸਿਖਾਂ ਦੇ ਸਿਦਕ ਨੂੰ ਡੁਲਾ ਦਿੰਦਾ ਸੀ।

ਕਸਮ ਖਾਣੀ

ਇਹ ਸਬ ਸੁਨ ਕੇ ਮਹਿਤਾਬ ਸਿੰਘ ਸਭ ਵਿਚ ਖੜਾ ਹੋਕੇ ਸਿਖਾਂ ਨੂੰ ਸਵਾਲ ਕਰਨ ਲੱਗਿਆ ਕਿ ਸਿਖਾਂ ਦਾ ਅਭਿਮਾਨ ਅਤੇ ਤਾਕਤ ਕਿਥੇ ਹੈ, ਉਹ ਇਹ ਸਬ ਕਯੋਂ ਸਹਿਨ ਕਰ ਰਹੇ ਹਨ। ਇਹ ਸਬ ਸੁਨ ਕੇ ਇਕ ਸਿੱਖ ਨੇ ਭਾਈ ਮਹਿਤਾਬ ਸਿੰਘ ਨੂੰ ਕਿਹਾ ਕਿ ਖੁਦ ਵੀ ਤਾਂ ਡਰ ਦਾ ਮਾਰਿਆ ਇਥੇ ਰਾਜਸਥਾਨ ਵਲ ਭੱਜ ਆਇਆ। ਅਤੇ ਕਿਹਾ ਹੁਣ ਤੂੰ ਵੀ ਸਿੱਖ ਅਖਵਾਉਣ ਦੇ ਲਾਇਕ ਨਹੀਂ। ਬਸ ਇਨ੍ਹੀ ਗੱਲ ਸੁਨ ਕੇ ਮਹਿਤਾਆਬ ਸਿੰਘ ਦਾ ਖੂਨ ਖੌਲ ਉਠਿਆ। ਅਤੇ ਮੁਗ਼ਲ ਸ਼ਾਸਕ ਮੱਸਾ ਰੰਗੜ ਦਾ ਸਰ ਲੈਕੇ ਆਉਣ ਦੀ ਕਸਮ ਖਾ ਲਈ। ਇਹ ਸੁਨ ਕੇ ਇਕ ਹੋਰ ਸਿੱਖ ਭਿਆ ਸੁੱਖਾ ਸਿੰਘ ਵੀ ਇਸ ਕਸਮ ਵਿਚ ਸ਼ਾਮਿਲ ਹੋ ਗਿਆ। ਅਤੇ ਉਹਨੇ ਕਿਹਾ ਕਿ ਇਹ ਕਾਮ ਅਸੀਂ ਦੋਵੇਂ ਰਲਕੇ ਕਰਾਂਗੇ।
ਦੋਨਾਂ ਨੇ ਕਸਮ ਖਾ ਕੇ ਮੁਗ਼ਲ ਸੈਨਾ ਵਰਗੇ ਕਪੜੇ ਪਾਏ ਉੱਤਰ ਦਿਸ਼ਾ ਵਲ ਚੜਾਈ ਸ਼ੁਰੂ ਕਰ ਦਿਤੀ। ਇਕ ਲੰਬੀ ਯਾਤਰਾ ਕਰਨ ਤੋਂ ਬਾਦ ਉਹ ਦੋਨੋ ਅੰਮ੍ਰਿਤਸਰ ਪੁਜੇ। ਉਥੇ ਪੁਜਕੇ ਅਪਣੇ – ਅਪਣੇ ਘੋੜੇ ਇਕ ਦਰਖਤ ਨਾਲ ਬਨ ਦਿਤੇ। ਅਤੇ ਮੱਸਾ ਰੰਗੜ ਦੇ ਦਰਬਾਰ ਵਿਚ ਚਲੇ ਗਏ। ਉਹਨਾਂ ਕੋਲ ਇਕ ਠੀਕਰੀਆਂ ਦੀ ਭਰੀ ਹੋਈ ਪੋਟਲੀ ਸੀ। ਜਦੋਂ ਮੱਸਾ ਰੰਗੜ ਨੂੰ ਉਹਨਾਂ ਨੇ ਦੇਖਿਆ ਤਾਂ ਉਹ ਅੰਦਰ ਬੈਠਾ ਹੁੱਕਾ ਪੀ ਰਿਹਾ ਸੀ ਅਤੇ ਕੰਜਰੀਆਂ ਦਾ ਨਾਚ ਵੀ ਚਲ ਰਿਹਾ ਸੀ। ਜਿਵੇਂ ਹੀ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਉਸਦੇ ਸਾਮਣੇ ਆਏ ਤਾਂ ਉਹਨੇ ਜਿਵੇਂ ਹੀ ਆਪਣੀ ਗਰਦਾਨ ਉਹਨਾਂ ਵਾਲ ਕੀਤੀ। ਉਹਨਾਂ ਨੇ ਉਹ ਠੀਕਰੀਆਂ ਵਾਲੀ ਪੋਟਲੀ ਉਸਦੇ ਸਾਹਮਣੇ ਸੁੱਟ ਦਿਤੀ।

ਮੱਸਾ ਰੰਗਰ ਦਾ ਸਿਰ ਕੱਟਣਾ

ਅਤੇ ਕਿਹਾ ਅਸੀਂ ਇਥੋਂ ਦੇ ਨੇੜਲੇ ਪਿੰਡ ਵਿਚੋਂ ਵਸੂਲੀ ਕਰਕੇ ਲੈ ਆਏ ਹਾਂ। ਇਹ ਵਸੂਲੀ ਹੈ ਅਤੇ ਇਸਨੂੰ ਗਿਣ ਲੈ। ਜਿਵੇਂ ਹੀ ਮੱਸਾ ਰੰਗੜ ਉਸ ਪੋਟਲੀ ਨੂੰ ਚੁੱਕਣ ਲਈ ਨੀਵਾਂ ਹੋਇਆ ਤਾਂ ਮਹਿਤਾਬ ਸਿੰਘ ਨੇ ਇਕ ਹੀ ਵਾਰ ਵਿਚ ਮੰਸ਼ੇ ਰੰਗੜ ਦਾ ਸਿਰ ਧੜ ਤੋਂ ਅਲੱਗ ਕਰ ਦਿਤਾ। ਬਸ ਇਹ ਦੇਖਦੇ ਹੀ ਸੁੱਖਾ ਸਿੰਘ ਨੇ ਅਪਣੇ ਬਰਛੇ ਨੂੰ ਸਿਰ ਵਿਚ ਖੁਬੋਕੇ ਤੰਗ ਲਿਆ ਅਤੇ ਉਥੋਂ ਸੈਨਾ ਨਾਲ ਯੁੱਧ ਲੜਦੇ ਹੋਏ ਅਕਾਲ – ਅਕਾਲ ਬੋਲਦੇ ਹੋਏ ਉਥੋਂ ਫਰਾਰ ਹੋ ਗਏ।
ਦੱਖਣ ਦੀ ਇਕ ਲੰਬੀ ਯਾਤਰਾ ਓਂ ਬਾਦ ਉਹਨਾਂ ਨੇ ਰਾਜਸਥਾਨ ਦੇ ਬੁੱਢਾ ਜੌਹਰ ਵਿਖੇ ਉਹ ਸਰ ਸਿੱਖ ਲਈ ਭੇਂਟ ਕੀਤਾ। ਅਤੇ ਜਦੋਂ ਉਹ ਸਿਰ ਇਕ ਦਰਖਤ ਤੇ ਟੰਗਿਆ ਤਾਂ ਉਹ ਵੀ ਫਟ ਗਿਆ। ਕਿਓਂਕਿ ਉਹਨੇ ਬਹੁਤ ਜਿਆਦਾ ਪਾਪ ਕੀਤੇ ਹੋਏ ਸਨ। ਇਕ ਸਦੀ ਤਕ ਸਿਖਾਂ ਨੇ ਉਸਦੇ ਸਿਰ ਨੂੰ ਉਥੇ ਛੁਪਾਕੇ ਰੱਖਿਆ। ਅਤੇ ਦੁਹਣਾ ਨੂੰ ਇਹ ਦਸਿਆ ਕਿ ਅਜੇ ਵੀ ਸਿਖਾਂ ਵਿਚ ਉਹ ਸ਼ਕਤੀ ਹੈ ਜੋ ਕਿ ਕਿਸੇ ਨੂੰ ਵੀ ਘੁਟਨੇ ਟੇਕਣ ਤੇ ਮਜਬੂਰ ਕਰ ਸਕਦੀ ਹੈ।

ਸ਼ਹਾਦਤ

ਅਖੀਰ ਵਿਚ ਮਹਿਤਾਬ ਸਿੰਘ ਨੂੰ ਮੁਗਲ ਸ਼ਾਸਕਾਂ ਦ੍ਵਾਰਾ ਫੜ ਲਿਆ ਗਯਾ। ਅਤੇ ਉਹਨਾਂ ਨੂੰ ਬਹੁਤ ਹੀ ਬੁਰੀ ਤਰਾਂ ਪ੍ਰਤਾੜਿਤ ਕੀਤਾ। 1745 ਈਸਵੀ ਵਿਖੇ ਉਹਨਾਂ ਦੇ ਸ਼ਰੀਰ ਤੇ ਇਕ ਪਹੀਆ ਵੀ ਤੋੜਿਆ ਗਿਆ। ਜਿਸ ਨਾਲ ਆਪ ਜੀ ਦੇ ਸ਼ਰੀਰ ਨੂੰ ਬਹੁਤ ਹੀ ਗਹਿਰੀਆਂ ਚੋਟਾਂ ਆਈਆਂ ਸਨ। 1752 ਈਸਵੀ ਵਿਖੇ ਅਹਿਮਦ ਸ਼ਾਹ ਅਬਦਾਲੀ ਦੇ ਨੇਟਰਤਵ ਵਿਚ ਜੋ ਯੁੱਧ ਹੋਇਆ ਸੀ ਉਸ ਵਿਚ ਅਫਗਾਨੀਆਂ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ।
ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦਾ ਇਤਿਹਾਸ / History of Sukha Singh and Mehtaab Singh / Sikh History 
Sikh martyrs Shaheed Bhai Sukha singh and Bhai Mehttab Singh
#SikhHistory
#Sikhmartyrs
#Shaheed

thumbnail

ਪਿਛਲੇ 40 ਘੰਟਿਆਂ ਤੋਂ ਜਿੰਦਗੀ ਲਈ ਸੰਘਰਸ਼ ਕਰ ਰਿਹਾ ਮਾਸੂਮ ਫਤਹਿ, ਡੂੰਘੇ ਬੋਰਵੈੱਲ ਵਿਚੋਂ ਕੱਢਣ ਲਈ ਵੱਡੀ ਪੱਧਰ ਤੇ ਬਚਾਅ ਕਾਰਜ ਜਾਰੀ।


ਪਿਛਲੇ 40 ਘੰਟਿਆਂ ਤੋਂ ਜਿੰਦਗੀ ਲਈ ਸੰਘਰਸ਼ ਕਰ ਰਿਹਾ ਮਾਸੂਮ ਫਤਹਿ, ਡੂੰਘੇ ਬੋਰਵੈੱਲ ਵਿਚੋਂ ਕੱਢਣ ਲਈ ਵੱਡੀ ਪੱਧਰ ਤੇ ਬਚਾਅ ਕਾਰਜ ਜਾਰੀ।

ਪੰਜਾਬ ਸੰਗਰੂਰ ਨੇੜੇ ਬੋਰਵੈੱਲ ਚ ਡਿੱਗੇ ਫਤਿਹਵੀਰ ਦੀਆਂ ਸ਼ਨੀਵਾਰ ਸਵੇਰੇ ਪੰਜ ਕੁ ਵਜੇ ਸਿਰ ਹਿੱਲਣ ਦੀਆਂ ਤਸਵੀਰਾਂ ਨਜ਼ਰ ਆਈਆਂ ਸਨ । ਪਿੰਡ ਭਗਵਾਨਪੁਰਾ ਦਾ ਫ਼ਤਹਿਵੀਰ ਤਕਰੀਬਨ ਪਿਛਲੇ 40 ਘੰਟਿਆਂ ਤੋਂ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਹੁਣ ਤਕ ਉਸ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਪੂਰੇ ਜੋਰਾਂ ਤੇ ਚੱਲ ਰਹੇ ਹਨ । ਆਮ ਲੋਕਾਂ ਵਲੋਂ ਇਸ ਬਚਾਅ ਮਿਸ਼ਨ ਵਿਚ ਵੱਡੀ ਪੱਧਰ ਤੇ ਯੋਗਦਾਨ ਪਾਇਆ ਜਾ ਰਿਹਾ ਹੈ।
ਬੋਰਵੈੱਲ ਵਿਚ ਉਤਾਰੇ ਸੀਸੀਟੀਵੀ ਕੈਮਰਿਆਂ ਵਿੱਚ ਫ਼ਤਹਿ ਵੱਲੋਂ ਸਿਰ ਹਿਲਾਉਣ ਦੀਆਂ ਤਸਵੀਰਾਂ ਦੇਖੀਆਂ ਗਈਆਂ, ਜਿਸ ਤੋਂ ਡਾਕਟਰਾਂ ਵਲੋਂ ਅੰਦਾਜ਼ਾ ਲਾਇਆ ਗਿਆ ਹੈ ਕਿ ਫ਼ਤਹਿ ਦੇ ਸਾਹ ਹਾਲੇ ਵੀ ਚੱਲ ਰਹੇ ਹਨ। ਮਾਸੂਮ ਬੱਚਾ ਹਾਲੇ ਵੀ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ।
ਅਜੇ ਤੱਕ 40 ਘੰਟੇ ਬਾਅਦ ਵੀ ਰੈਸਕਿਊ ਆਪ੍ਰੇਸ਼ਨ ਲਗਾਤਾਰ ਵੱਡੀ ਪੱਧਰ ਤੇ ਜਾਰੀ ਹੈ। ਪ੍ਰੰਤੂ ਕਿਸੇ ਮਸ਼ੀਨ ਦੀ ਵਰਤੋਂ ਨਾ ਹੋ ਸਕਣ ਦੇ ਕਾਰਨ ਬਚਾਅ ਕਾਰਜ ਵਿੱਚ ਦੇਰੀ ਹੁੰਦੀ ਨਜ਼ਰ ਆ ਰਹੀ ਹੈ। ਇਸ 150 ਫੁੱਟ ਡੂੰਘੇ ਬੋਰਵੈੱਲ ਦੇ ਬਰਾਬਰ ਹੁਣ ਤਕਰੀਬਨ 80 ਤੋਂ 90 ਫੁੱਟ ਤਕ ਦਾ ਬੋਰ ਹੇਠਾਂ ਉੱਤਰਨ ਦੇ ਲਈ ਪੁੱਟਿਆ ਜਾ ਚੁੱਕਿਆ ਹੈ। ਘਰ ਘਰ ਲੋਕ ਬੱਚੇ ਦੇ ਬਚਾਅ ਲਈ ਅਰਦਾਸ ਕਰ ਰਹੇ ਹਨ।
ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ।

thumbnail

ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਮ ਹੈ ਦਰਜ ਦੁਨੀਆ ਦਾ ਇੱਕੋ-ਇੱਕ World Record by sahibzada Ajit Singh

ਦੁਨੀਆ ਦੇ ਇਤਿਹਾਸ ਦੀਆਂ ਅਸਾਹਵੀਆਂ ਜੰਗਾਂ ਵਿਚੋਂ ਸਭ ਤੋਂ ਲਾਸਾਨੀ ਜੰਗ ਹੋਈ ਹੈ ਚਮਕੌਰ ਦੀ ਜੰਗ। ਇੱਕ ਪਾਸੇ ਮੁਗ਼ਲੀਆਂ ਹਕੂਮਤ,ਪਹਾੜੀ ਰਾਜਿਆਂ ਦੀ ਸਾਂਝੀ 10 ਲੱਖ ਦੇ ਕਰੀਬ ਫੌਜ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ 2 ਸਾਹਿਬਜ਼ਾਦਿਆਂ ਸਮੇਤ 40 ਸਿੰਘ।
ਜੇ ਗਿਣਤੀ ਪੱਖੋਂ ਦੇਖੀਏ ਤਾਂ ਇਹ ਜੰਗ ਕਿਸੇ ਪਾਸਿਓਂ ਵੀ ਬਰਾਬਰ ਦੀ ਨਹੀਂ ਕਹੀ ਜਾ ਸਕਦੀ ਕਿਉਂਕਿ ਜੰਗ ਬਰਾਬਰ ਦੀ ਗਿਣਤੀ ਤੇ ਬਰਾਬਰ ਦੇ ਸਿਰਾਂ ਦੀ ਮੰਨੀ ਜਾਂਦੀ ਹੈ। ਪਰ ਗਿੱਦੜਾਂ ਤੋਂ ਸ਼ੇਰ ਬਣਾਕੇ ਦੁਨੀਆ ਦਾ ਸਿਰਮੌਰ ਮਨੁੱਖ ਸਿੰਘ ਸਜਾਉਣ ਵਾਲੇ ਬਾਜਾਂਵਾਲੇ ਪਿਤਾ ਦੇ ਬਾਂਕੇ ਦੂਲੇ 40 ਸੂਰਮੇ ਇਤਿਹਾਸ ਵਿਚ ਅਜਿਹਾ ਕਾਰਨਾਮਾ ਕਰ ਗਏ ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹੂ। ਗੁਰੂ ਗੋਬਿੰਦ ਸਿੰਘ ਨੇ “ਸਵਾ ਲੱਖ ਸੇ ਏਕ ਲੜਾਊਂ , ਤਬਹਿ ਗੋਬਿੰਦ ਸਿੰਘ ਨਾਮ ਕਹਾਉ” ਦਾ ਜੋ ਬਚਨ ਕੀਤਾ ਸੀ ਉਹ ਇਸ ਚਮਕੌਰ ਦੀ ਜੰਗ ਵਿਚ ਪੂਰਾ ਹੋਇਆ।
 ਜੇਕਰ 10 ਲੱਖ ਨੂੰ 40 ਨਾਲ ਵੰਡ ਕੇ ਦੇਖੀਏ ਤਾਂ ਇੱਕ ਇੱਕ ਸਿੰਘ ਦੇ ਹਿੱਸੇ ਮੁਗ਼ਲੀਆ ਫੌਜ ਦਾ ਸਵਾ ਸਵਾ ਲੱਖ ਸਿਪਾਹੀ ਆਇਆ। ਇਸ ਜੰਗ ਵਿਚ ਦਸਮ ਪਾਤਸ਼ਾਹ ਦੇ 2 ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਸਨ। ਪਰ ਇਸ ਜੰਗ ਵਿਚ ਇੱਕ ਅਜਿਹਾ ਰਿਕਾਰਡ ਕਾਇਮ ਹੋਇਆ ਜੋ ਇਸ ਜੰਗ ਤੋਂ ਨਾ ਤਾਂ ਕਦੇ ਪਹਿਲਾਂ ਹੋਇਆ ਸੀ ਤੇ ਨਾ ਹੁਣ ਤੱਕ ਕਦੇ ਹੋਇਆ। ਉਹ ਸੀ ਕਿ ਇਸ ਜੰਗ ਵਿਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਰੀਰ ਤੇ ਲੜ੍ਹਦੇ ਹੋਏ 392 ਤੋਂ ਜਿਆਦਾ ਫੱਟ ਲੱਗੇ ਸਨ।
 ਉਸ ਸਮੇਂ ਔਰੰਗਜ਼ੇਬ ਦੀ ਹਕੂਮਤ ਵਲੋਂ ਛਪਦੀ ਅਖਬਾਰ ‘ਦਰਬਾਰ-ਏ-ਮੌਲਾ’ ਦੇ ਹਵਾਲੇ ਅਨੁਸਾਰ ਉਸ ਸਮੇਂ ਇਸ ਜੰਗ ਵਿਚ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਮੁਗ਼ਲ ਤੇ ਪਹਾੜੀ ਫੌਜ ਨਾਲ ਲੜਦਿਆਂ 392 ਤੋਂ ਜਿਆਦਾ ਫੱਟ ਲੱਗੇ ਸਨ। ਬਾਬਾ ਅਜੀਤ ਸਿੰਘ ਜੀ ਸਿੰਘਾਂ ਸਮੇਤ ਹਵੇਲੀ ਦਾ ਦਰਵਾਜ਼ਾ ਖੁੱਲਣ ਤੇ ਜੈਕਾਰੇ ਲਗਾਉਂਦੇ ਹੋਏ ਬਾਹਰ ਨਿਕਲੇ। ਬਾਬਾ ਅਜੀਤ ਸਿੰਘ ਜੀ ਨੇ ਵੈਰੀਆਂ ਤੇ ਤਾਬੜਤੋੜ ਹਮਲਾ ਕਰਕੇ ਵੈਰੀ ਨੂੰ ਚਨੇ ਚਬਾ ਛੱਡੇ। ਵੈਰੀ ਕੰਬ ਉਠੇ। ਗੁਰੂ ਪਾਤਸ਼ਾਹ ਜੀ ਮੰਮਟੀ ਤੇ ਬੈਠ ਕੇ ਯੁੱਧ ਦਾ ਨਜ਼ਾਰਾ ਦੇਖ ਰਹੇ ਸਨ। ਉਸ ਵੇਲੇ ਦਾ ਨਜ਼ਾਰਾ ਕਵੀ ਸੈਨਾਪਤਿ ਲਿੱਖਦਾ ਹੈ ਕਿ ਬਾਬਾ ਅਜੀਤ ਸਿੰਘ ਜੀ ਨੇ ਐਸੀ ਕਰਾਰੀ ਮਾਰ ਮਾਰੀ ਕਿ ਸਭ ਅਲਾਹ-ਅਲਾਹ ਪੁਕਾਰਨ ਲੱਗੇ। ਕਾਫੀ ਦੇਰ ਟਾਕਰਾ ਹੁੰਦਾ ਰਿਹਾ। ਬਾਬਾ ਜੀ ਦੇ ਤੀਰ ਮੁੱਕ ਗਏ। ਫਿਰ ਨੇਜ਼ਾ ਸੰਭਾਲ ਲਿਆ। ਨੇਜਾ ਸੰਜ਼ੋਅ ਵਿੱਚ ਅੜ ਗਿਆ।ਜਦ ਜ਼ੋਰ ਨਾਲ ਖਿੱਚਿਆ ਤਾਂ ਨੇਜਾ ਟੁੱਟ ਗਿਆ। ਬਾਬਾ ਅਜੀਤ ਸਿੰਘ ਜੀ ਨੇ ਤਲਵਾਰ ਸੰਭਾਲ ਲਈ ਤੇ ਘੋੜਾ ਦੁੜਾ ਕੇ ਦੁਸ਼ਮਣ ਦੇ ਝੁੰਡ ਵਿੱਚ ਵੜ ਗਏ। ਬਾਬਾ ਅਜੀਤ ਸਿੰਘ ਜੀ ਨੂੰ ਵੈਰੀਆਂ ਦੇ ਟਿੱਡੀ ਦਲ ਨੇ ਘੇਰ ਲਿਆ।ਬਾਬਾ ਜੀ ਦਾ ਘੋੜਾ ਵੀ ਜ਼ਖਮੀ ਹੋ ਗਿਆ। ਬਾਬਾ ਅਜੀਤ ਸਿੰਘ ਜੀ ਪੈਦਲ ਹੀ ਤਲਵਾਰ ਸੂਤ ਕੇ ਵੈਰੀਆਂ ਤੇ ਭੁੱਖੇ ਸ਼ੇਰ ਵਾਂਗ ਟੁੱਟ ਪਏ।ਬਾਬਾ ਜੀ ਨੂੰ ਇੱਕਲਾ ਦੇਖ ਕੇ ਵੈਰੀ ਇੱਕਠੇ ਹੋ ਕੇ ਪੈ ਗਏ।ਚਾਰ ਚੁਫੇਰੇ ਤੋਂ ਘੇਰ ਕੇ ਹਮਲਾ ਕਰ ਦਿੱਤਾ। ਬਾਬਾ ਅਜੀਤ ਸਿੰਘ ਜੀ 22 ਦਸੰਬਰ 1704 ਈ: ਨੂੰ ਸ਼ਹੀਦ ਹੋ ਗਏ। ਗੁਰੂ ਜੀ ਨੇ ਇਹ ਸਾਰਾ ਯੁੱਧ ਅੱਖੀਂ ਡਿੱਠਾ ਤੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਜੈਕਾਰਾ ਛੱਡਿਆ। ਬਾਬਾ ਅਜੀਤ ਸਿੰਘ ਜੀ ਦੀ ਉਮਰ ਉਸ ਵੇਲੇ 17 ਸਾਲ 11 ਮਹੀਨੇ ਤੇ 15 ਦਿਨ ਦੀ ਸੀ। ਹੈਰਾਨਗੀ ਹੁੰਦੀ ਹੈ ਕਿ ਇੱਕ 17 ਕੁ ਸਾਲਾਂ ਦਾ ਮੁੱਛ ਫੁੱਟ ਗੱਭਰੂ ਜਿਸਦਾ ਸਰੀਰ ਹਥਿਆਰਾਂ-ਤਲਵਾਰਾਂ ਨਾਲ ਇਸ ਕਦਰ ਫੱਟੜ ਹੋਇਆ ਹੋਵੇਗਾ ਕਿ ਸਰੀਰ ਤੇ 392 ਤੋਂ ਵੀ ਜਿਆਦਾ ਫੱਟ ਲਗੇ ਹੋਏ ਹੋਣ ਪਰ ਉਹ ਸੂਰਮਾ ਫਿਰ ਵੀ ਲੱਖਾਂ ਫੌਜਾਂ ਨੂੰ ਲਾਸ਼ਾਂ ਦੇ ਢੇਰ ਕਰਦਾ ਹੋਇਆ। ਇਤਿਹਾਸ ਵਿਚ ਅਜਿਹਾ ਕਾਰਨਾਮਾ ਕਰਗਿਆ ਜੋ ਹੁਣ ਤੱਕ ਕਿਸੇ ਸੂਰਮੇ ਦੇ ਹਿੱਸੇ ਨਹੀਂ ਆਇਆ।
ਸਾਹਿਬਜ਼ਾਦਾ  ਅਜੀਤ ਸਿੰਘ ਦੇ ਨਾਮ ਹੈ ਦਰਜ ਦੁਨੀਆ ਦਾ ਇੱਕੋ-ਇੱਕ World Record by sahibzada Ajit Singh
#SahibzadaAjitSingh
#worldrecord
#SikhHistory
Please like our Facebook page 👇👇

thumbnail

ਦੁਨੀਆ ਵਿਚ ਸਭ ਤੋਂ ਵੱਧ ਪੈਦਲ ਚਲਣ ਦਾ World Record by Guru Nanak Dev ji /100 islands


ਵੀਡੀਓ ਦੇਖੋ👇👇

ਜਗਤ ਜਲੰਦੇ ਨੂੰ ਤਾਰਨ ਲਈ ਅਕਾਲ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਰਤੀ ਤੇ ਪ੍ਰਕਾਸ਼ ਲਿਆ। ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਉਹਨਾਂ ਨੇ ਇਸ ਦੁਨੀਆ ਨੂੰ ਅਕਾਲ ਪੁਰਖ ਦਾ ਇਲਾਹੀ ਉਪਦੇਸ਼ ਦਿੱਤਾ ਤੇ ਉਹਨਾਂ ਦੇ ਹੀ ਜੋਤ ਅੱਗੇ 9 ਪਾਤਸ਼ਾਹੀਆਂ ਵਿਚ ਵਰਤੀ। ਦਸਮ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਿਰਮਲ ਪੰਥ ਨੂੰ ਖਾਲਸੇ ਦਾ ਰੂਪ ਦੇ ਕੇ ਸ਼੍ਰਿਸ਼ਟੀ ਦਾ ਸਰਵਉੱਤਮ ਮਨੁੱਖ ਬਣਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਵਿਚ ਉਦਾਸੀਆਂ ਕੀਤੀਆਂ,ਉਦਾਸੀਆਂ ਭਾਵ ਯਾਤਰਾਵਾਂ।ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਸੰਦੇਸ਼ ਨੂੰ ਸਮਸਤ ਲੋਕਾਈ ਵਿਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ- ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ ਉਨ੍ਹਾਂ ਨੇ ਅਗਿਆਨ-ਗ੍ਰਸਤ ਲੋਕਾਂ ਨੂੰ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੱਸ ਕੇ ਇਨ੍ਹਾਂ ਨੂੰ ਤਿਆਗਣ ਅਤੇ ਇਕ ਅਕਾਲ ਪੁਰਖ ਦੀ ਓਟ ਵਿਚ ਸੰਜਮਮਈ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ। ਇਹ ਉਦਾਸੀਆਂ ਪਾਤਸ਼ਾਹ ਜੀ ਨੇ ਪੈਦਲ ਕੀਤੀਆਂ ਸਨ। ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਕੀਤੀਆਂ ਇਹ ਪੈਦਲ ਯਾਤਰਾਵਾਂ ਦਾ 27 ਸਾਲਾਂ ਦਾ ਸਫ਼ਰ ਕਰੀਬ 28 ਹਜਾਰ ਕਿਲੋਮੀਟਰ ਬਣਦਾ ਹੈ ਜੋ ਕਿ ਦੁਨੀਆ ਵਿਚ ਪੈਦਲ ਤੁਰਨ ਦਾ ਇੱਕ ਰਿਕਾਰਡ ਹੈ। ਇਹਨਾਂ ਯਾਤਰਾਵਾਂ ਦੌਰਾਨ ਉਹ ਏਸ਼ੀਆ,ਅਫ਼ਰੀਕਾ,ਅਰਬ ਤੇ ਯੂਰੋਪ ਤੱਕ ਗਏ ਸਨ। ਉਹਨਾਂ ਨੂੰ ਵੱਖੋ ਵੱਖ ਬੋਲੀਆਂ ਦਾ ਵੀ ਗਿਆਨ ਸੀ ਤੇ ਉਹ ਜਿਥੇ ਵੀ ਜਾਂਦੇ ਸਨ ਓਥੋਂ ਵਰਗਾ ਹੀ ਆਪਣਾ ਪਹਿਰਾਵਾ ਵੀ ਧਾਰ ਲੈਂਦੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਦੀ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਇਹ ਯਾਤਰਾ ਸੰਨ 1507 ਤੋਂ 1515 ਈ. ਤਕ ਦੀ ਸੀ।ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿਚ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਪਾਤਸ਼ਾਹ ਜੀ ਦੀ ਦੂਜੀ ਯਾਤਰਾ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ: -ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ। ਤੀਜੀ ਉਦਾਸੀ ਸੰਨ 1518 ਤੋਂ 1521 ਤਕ ਹੈ, ਜਿਸ ਦੌਰਾਨ ਆਪ ਜੀ ਕਰਤਾਰਪੁਰ ਤੋਂ ਪੱਛਮ ਵਲ ਯਾਨੀ ਮੱਧ ਪੂਰਬ ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ।

ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ: ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। ਕਰਤਾਰਪੁਰ ਤੋਂ ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ। ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਉਸ ਇਸ ਤਰਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਭਰਮਜਾਲ ਚੋਂ ਕੱਢਿਆ ਤੇ ਇੱਕ ਅਕਾਲ ਪੁਰਖ ਨਾਲ ਜੋੜਿਆ। ਕਰਤਾਰਪੁਰ ਵਿਖੇ ਆਪ ਨੇ ਭਾਈ ਲਹਿਣਾ ਜੀ ਨੂੰ ‘ਅੰਗਦ’ ਨਾਮ ਦੇ ਕੇ ਗੁਰਗੱਦੀ ਬਖਸ਼ਿਸ਼ ਕੀਤੀ ਅਤੇ ਇਥੇ ਹੀ ਗੁਰੂ ਸਾਹਿਬ ਜੋਤੀ ਜੋਤ ਸਮਾਏ। ਦੁਨੀਆ ਵਿਚ ਸਭ ਤੋਂ ਵੱਧ ਪੈਦਲ ਚਲਣ ਦਾ World Record by Guru Nanak Dev ji /100 islands
Online earning click here 👇👇
thumbnail
ਧੁਰ ਕੀ ਬਾਣੀ ਆਈ।।
ਤਿਨਿ ਸਗਲੀ ਚਿੰਤ ਮਿਟਾਈ।।

ਜੁਗੋ ਜੁੱਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਦੇਸ਼ਾ ਵਿਦੇਸ਼ਾਂ 'ਚ ਰਹਿੰਦੀਆਂ ਨਾਨਕ ਲੇਵਾ ਸੰਗਤਾਂ ਨੂੰ ਕੋਟਿਨ ਕੋਟਿ ਵਧਾਈਆਂ। ਪ੍ਰਮਾਤਮਾ ਆਪ ਸਾਰਿਆਂ ਨੂੰ ਗੁਰਸਿੱਖੀ ਦੀ ਜੀਵਨ ਦਾਤ, ਬਾਣੀ ਤੇ ਬਾਣਾ, ਚੜ੍ਹਦੀ ਕਲਾ ਵਾਲਾ ਉੱਚਾ ਸੁੱਚਾ ਜੀਵਨ ਬਖਸ਼ਣ।

"; var Fynoad = ynoad.replace(/(\r\n|\n|\r)/gm," "); if ( Fynoad === "no" ) { $('body').addClass('ynoad'); } }); //]]>

search

Populars

Contact Form

Name

Email *

Message *

Translate

Email Subscription

Enter your email address:

Delivered by FeedBurner